ਵਾਸ਼ਿੰਗਟਨ (ਏਜੰਸੀ)- ਪੂਰੀ ਦੁਨੀਆ ਵਿਚ ਵੱਖਵਾਦ ਅਤੇ ਅੱਤਵਾਦ ਦੀ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਪ੍ਰਧਾਨ ਮਾਰਸ਼ਲ ਬਿਲਿੰਗਸਲੇ ਨੇ ਪੈਰਿਸ ਵਿਚ ਬੈਠਕ ਤੋਂ ਬਾਅਦ ਟੈਰਰ ਫੰਡਿੰਗ ਦੇ ਮਸਲੇ 'ਤੇ ਪਾਕਿਸਤਾਨ ਨੂੰ ਬਲੈਕ ਲਿਸਟ ਕਰਨ ਦੀ ਸੰਭਾਵਨਾ ਦੇ ਸੰਕੇਤ ਦਿੱਤੇ ਹਨ। ਐਫ.ਏ.ਟੀ.ਐਫ. ਮੁਖੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪਾਕਿਸਤਾਨ ਨੇ ਜੂਨ 2018 ਵਿਚ ਇਕ ਐਕਸ਼ਨ ਪਲਾਨ 'ਤੇ ਸਹਿਮਤੀ ਜਤਾਈ ਸੀ ਪਰ ਇਸ 'ਤੇ ਉਹ ਖਰਾ ਨਹੀਂ ਉਤਰਿਆ। ਇਸ ਬਾਰੇ ਪਾਕਿਸਤਾਨ ਨੂੰ ਫਰਵਰੀ ਵਿਚ ਚਿਤਾਵਨੀ ਦਿੱਤੀ ਗਈ ਸੀ। ਉਹ ਐਕਸ਼ਨ ਪਲਾਨ ਅਧੀਨ ਜਨਵਰੀ ਤੱਕ ਲਈ ਤੈਅ ਜ਼ਿਆਦਾਤਰ ਟੀਚਿਆਂ ਨੂੰ ਪੂਰਾ ਨਹੀਂ ਕਰ ਸਕਿਆ ਸੀ।
ਇਸ ਤੋਂ ਬਾਅਦ ਉਸ ਨੇ ਅਪੀਲ ਕੀਤੀ ਸੀ ਕਿ ਉਹ ਅੱਤਵਾਦੀ ਫੰਡਿੰਗ ਸਬੰਧੀ ਮਈ ਤੱਕ ਲਈ ਤੈਅ ਕੀਤੇ ਗਏ ਟੀਚਿਆਂ ਨੂੰ ਹਾਸਲ ਕਰ ਲਵੇਗਾ। ਬਦਕਿਸਮਤੀ ਨਾਲ ਉਹ ਆਪਣੇ ਵਾਅਦੇ 'ਤੇ ਮੁੜ ਖਰਾ ਨਹੀਂ ਉਤਰਿਆ। ਐਫ.ਏ.ਟੀ.ਐਫ. ਦੇ ਪ੍ਰਧਾਨ ਮਾਰਸ਼ਲ ਬਿਲਿੰਗਸਲੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਐਕਸ਼ਨ ਪਲਾਨ ਦੀ ਪਾਲਨਾ ਵਿਚ ਅਸਫਲ ਹੁੰਦਾ ਹੈ ਤਾਂ ਸੰਸਥਾ ਉਸ 'ਤੇ ਅਗਲੀ ਕਾਰਵਾਈ 'ਤੇ ਵਿਚਾਰ ਕਰੇਗੀ। ਅਸੀਂ ਇਸ ਗੱਲ ਦੀ ਜਾਂਚ ਕੀਤੀ ਕਿ ਪਾਕਿਸਤਾਨ ਕਾਰਜਯੋਜਨਾ ਦੀ ਪਾਲਨਾ ਵਿਚ ਕਿੰਨਾ ਪਿੱਛੇ ਹੈ। ਜਾਂਚ ਵਿਚ ਅਸੀਂ ਪਤਾ ਲਗਾਇਆ ਕਿ ਉਹ ਇਸ ਦੀ ਪਾਲਨਾ ਵਿਚ ਕਾਫੀ ਪਿੱਛੇ ਹੈ। ਪਾਕਿਸਤਾਨ ਨੂੰ ਇਸ ਸਾਲ ਸਤੰਬਰ ਤੱਕ ਅੱਤਵਾਦ ਖਿਲਾਫ ਠੋਸ ਕਾਰਵਾਈ ਕਰਨੀ ਹੋਵੇਗੀ।
ਇਸ ਤੋਂ ਪਹਿਲਾਂ ਐਫ.ਏ.ਟੀ.ਐਫ. ਨੇ ਕਿਹਾ ਸੀ ਕਿ ਪਾਕਿਸਤਾਨ ਅੱਤਵਾਦੀ ਫੰਡਿੰਗ ਰੋਕਣ ਲਈ ਦਿੱਤੇ ਨਿਰਦੇਸ਼ਾਂ ਦੀ ਪਾਲਨਾ ਤੈਅ ਸਮੇਂ (ਮਈ 2019) ਤੱਕ ਤੈਅ ਕਰਨ ਵਿਚ ਅਸਫਲ ਰਿਹਾ ਹੈ। ਸੰਸਥਾ ਪਾਕਿਸਤਾਨ ਤੋਂ ਇਹ ਵੀ ਦੋ ਟੁੱਕ ਕਹਿ ਚੁੱਕੀ ਹੈ ਕਿ ਉਸ ਨੇ ਅਕਤੂਬਰ 2019 ਤੱਕ ਅੱਤਵਾਦ ਦੇ ਖਿਲਾਫ ਸੰਤੋਖਜਨਕ ਕਦਮ ਨਹੀਂ ਚੁੱਕਦਾ ਤਾਂ ਉਸ ਨੂੰ ਕਾਲੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ ਯਾਨੀ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭ੍ਰਿਸ਼ਟਾਚਾਰ ਮਾਮਲੇ 'ਚ PTI ਨੇਤਾ ਰਿਹਾਅ, ਅਸ਼ਰਫ ਦੀ ਪਟੀਸ਼ਨ ਖਾਰਿਜ
NEXT STORY