ਲੰਡਨ— ਪੱਛਮੀ ਅਫਰੀਕਾ ਦਾ ਇਕ ਪਿਤਾ, ਜਿਸ ਦੀਆਂ ਦੋ ਬੱਚੀਆਂ ਹਨ, ਆਪਣੀ ਇਕ ਬੱਚੀ ਨੂੰ ਬਚਾਉਣ ਲਈ ਦੂਜੀ ਬੱਚੀ ਨੂੰ ਕੁਰਬਾਨ ਕਰਨ ਲਈ ਮਜਬੂਰ ਹੋ ਰਿਹਾ ਹੈ। ਅਸਲ 'ਚ ਉਸ ਦੀਆਂ ਬੱਚੀਆਂ ਸਰੀਰਕ ਪੱਖੋਂ ਆਪਸ 'ਚ ਜੁੜੀਆਂ ਹੋਈਆਂ ਹਨ ਤੇ ਉਨ੍ਹਾਂ 'ਚੋਂ ਇਕ ਦੀ ਸਿਹਤ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਤੇ ਜੇਕਰ ਇਕ ਬੱਚੀ ਦੀ ਮੌਤ ਹੁੰਦੀ ਹੈ ਤਾਂ ਦੂਜੀ ਬੱਚੀ ਦਾ ਬਚਣਾ ਵੀ ਮੁਸ਼ਕਲ ਹੈ।
ਇਬਰਾਹੀਮ ਨਾਦੀਆਏ (50) ਆਪਣੀਆਂ ਦੋਵੇਂ ਬੱਚੀਆਂ ਮਾਰੀਏਮੇ ਤੇ ਨਦਆਈ ਨੂੰ ਬਚਾਉਣ ਦੀ ਆਸ ਲੈ ਕੇ ਪੱਛਮੀ ਅਫਰੀਕੀ ਦੇਸ਼ ਸੇਨੇਗਲ ਤੋਂ ਯੂਕੇ ਆਏ ਹਨ। ਜਦੋਂ ਇਹ ਬੱਚੀਆਂ ਸਿਰਫ 7 ਮਹੀਨਿਆਂ ਦੀਆਂ ਸਨ ਤਾਂ ਉਹ ਬੱਚੀਆਂ ਨੂੰ ਗ੍ਰੇਟ ਓਰਮੋਂਡ ਸਟ੍ਰੀਟ ਹਸਪਤਾਲ ਲਿਆਏ ਸਨ। ਇਨ੍ਹਾਂ ਬੱਚੀਆਂ ਦੇ ਵੱਖਰੇ ਦਿਮਾਗ, ਦਿਲ ਤੇ ਫੇਫੜੇ ਹਨ ਪਰ ਉਨ੍ਹਾਂ ਦਾ ਇਕੋ ਲੀਵਰ, ਪਾਚਨ ਪ੍ਰਣਾਲੀ ਤੇ ਤਿੰਨ ਕਿਡਨੀਆਂ ਹਨ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਮਾਰੀਏਮੇ ਦਾ ਦਿਲ ਕਮਜ਼ੋਰ ਹੈ ਤੇ ਉਸ ਦੇ ਜ਼ਿੰਦਾ ਰਹਿਣ ਦੀ ਆਸ ਵੀ ਘੱਟ ਹੈ। ਅਜਿਹੇ 'ਚ ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਭੈਣ ਦੀ ਵੀ ਮੌਤ ਹੋ ਜਾਵੇਗੀ। ਇਸ ਦੌਰਾਨ ਬੀਬੀਸੀ 'ਤੇ ਬੀਤੇ ਦਿਨ ਇਕ ਡਾਕਿਊਮੈਂਟਰੀ 'ਚ ਦੱਸਿਆ ਗਿਆ ਕਿ ਇਕ ਪਿਤਾ ਆਪਣੀ 3 ਸਾਲਾ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਕੋਸ਼ਿਸ਼ 'ਚ ਉਸ ਦੀ ਦੂਜੀ ਬੱਚੀ ਦੀ ਮੌਤ ਹੋ ਜਾਵੇਗੀ।
ਇਸ ਦੌਰਾਨ ਇਨ੍ਹਾਂ ਬੱਚੀਆਂ ਦੇ ਪਿਤਾ ਇਬਰਾਹੀਮ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਆਪਣਾ ਦਿਮਾਗ ਨਾ ਵਰਤੋਂ ਸਿਰਫ ਆਪਣੇ ਦਿਲ ਦੀ ਸੁਣੋ। ਹਰ ਫੈਸਲਾ ਦੁਖਦਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਬੱਚੀਆਂ ਦੀ ਸਲਾਮਤੀ ਲਈ ਬ੍ਰਿਟੇਨ ਆਉਣ ਤੋਂ ਪਹਿਲਾਂ ਬੈਲਜੀਅਮ, ਜਰਮਨੀ, ਜ਼ਿੰਬਾਬਵੇ, ਸਵੀਡਨ ਤੇ ਅਮਰੀਕਾ ਤੱਕ ਘੁੰਮੇ ਹਨ। ਇਬਰਾਹੀਮ ਨੇ ਦੱਸਿਆ ਕਿ ਉਸ ਨੇ ਆਪਣੀ ਪ੍ਰੋਜੈਕਟ ਮੈਨੇਜਰ ਦੀ ਨੌਕਰੀ ਵੀ ਗੁਆ ਲਈ ਹੈ ਤੇ ਉਸ ਦੀ ਦੂਜੀ ਪਤਨੀ ਇੰਗਲੈਂਡ ਆਉਣ ਤੋਂ ਬਾਅਦ ਘਰ ਪਰਤ ਗਈ ਹੈ। ਇਸ ਸਭ ਤੋਂ ਬਾਅਦ ਗ੍ਰੇਟ ਓਰਮੋਂਡ ਸਟ੍ਰੀਟ ਹਸਪਤਾਲ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਹੁਣ ਉਸ ਨੂੰ ਇਕ ਅਹਿਮ ਫੈਸਲਾ ਲੈਣਾ ਹੈ।
ਨੀਦਰਲੈਂਡ ਨੇ ਪਾਕਿ ਨੂੰ ਦਿੱਤੀ ਚਿਤਾਵਨੀ
NEXT STORY