ਇਸਲਾਮਾਬਾਦ - ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋੋਰਸ (ਐੱਫ. ਏ. ਟੀ. ਐੱਫ.) ਵਲੋਂ ਬਲੈਕ ਲਿਸਟ ਕੀਤੇ ਜਾਣ ਦੇ ਡਰੋਂ ਪਾਕਿਸਤਾਨ ਨੇ ਵੀਰਵਾਰ ਨੂੰ ਅੱਤਵਾਦ ਰੋਕੂ ਕਾਨੂੰਨ ’ਚ ਸੋਧ ਕੀਤਾ ਹੈ। ਸੋਧ ਕਾਨੂੰਨ ਨੂੰ ਸੰਸਦ ਤੋਂ ਪਾਸ ਕਰਵਾਉਣ ਤੋਂ ਬਾਅਦ ਪਾਕਿਸਤਾਨ ਨੇ ਉਮੀਦ ਪ੍ਰਗਟਾਈਹੈ ਕਿ ਉਹ ਹੁਣ ਐੱਫ. ਏ. ਟੀ. ਐੱਫ. ਦੀ ਗ੍ਰੇ ਲਿਸਟ ਤੋਂ ਬਾਹਰ ਹੋ ਸਕੇਗਾ। ਅੱਤਵਾਦ ਨੂੰ ਸੁਰੱਖਿਆ ਦੇਣ ਕਾਰਣ ਭਾਰਤ ਵਲੋਂ ਘੇਰੇ ਜਾਣ ਸਬੰਧੀ ਦਬਾਅ ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਭਾਰਤ ਹੁਣ ਉਨ੍ਹਾਂ ਨੂੰ ਬੈਨ ਨਹੀਂ ਕਰਵਾ ਸਕੇਗਾ। ਕੁਲਭੂਸ਼ਣ ਜਾਧਵ ਸਬੰਧੀ ਆਈ. ਸੀ. ਜੇ. ਦੇ ਹੁਕਮ ਤੋਂ ਮਜ਼ਬੂਰ ਪਾਕਿਸਤਾਨ ਨੇ ਯੂਨਾਈਟਿਡ ਨੈਸ਼ਸੰਸ (ਸਿਕਓਰਿਟੀ ਕੌਂਸਲ) ਬਿਲ 2020 ਵੀ ਉੱਚ ਸਦਨ ’ਚ ਪਾਸ ਕੀਤਾ।
ਸਦਨ ’ਚ ਬਿਲ ਪਾਸ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਸ਼ਾਹ ਮਹਿਮਦ ਕੁਰੈਸ਼ੀ ਨੇ ਕਿਹਾ ਕਿ ਅੱਜ ਸਦਨ ਨੇ ਸਾਬਿਤ ਕਰ ਦਿੱਤਾ ਕਿ ਇਹ ਪੱਕਾ ਫੋਰਮ ਹੈ ਅਤੇ ਰਾਸ਼ਟਰੀ ਹਿੱਤ ਦੇ ਮੁੱਦੇ ’ਤੇ ਸਿਆਸੀ ਮਤਭੇਦਾਂ ਨੂੰ ਦੂਰ ਰੱਖ ਕੇ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 2 ਬਿੱਲਾਂ ਨੂੰ ਪਾਸ ਕਰ ਕੇ ਸੰਸਦ ਨੇ ਭਾਰਤ ਦੀ ਇੱਛਾ ਨੂੰ ਹਰਾ ਦਿੱਤਾ ਹੈ। ਅਸੀਂ ਪਾਕਿਸਤਾਨ ਨੂੰ ਗ੍ਰੇ ਲਿਸਟ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।
ਬੋਲਸੋਨਾਰੋ ਦੇ ਹਾਈਡ੍ਰਾਕਸੀਕਲੋਰੋਕੁਇਨ ਨਾਲ ਠੀਕ ਹੋਣ 'ਤੇ ਵਿਰੋਧੀਆਂ ਨੇ ਕੀਤੀ ਇਹ ਟਿੱਪਣੀ
NEXT STORY