ਮੈਕਸੀਕੋ ਸਿਟੀ— ਪਨਾਮਾ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 6.3 ਦੱਸੀ ਜਾ ਰਹੀ ਹੈ। ਭੂਚਾਲ ਕਾਰਨ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਸੋਲੋਮਨ ਟਾਪੂ 'ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਇੱਥੇ ਇਸ ਦੀ ਤੀਬਰਤਾ 5.0 ਮਾਪੀ ਗਈ, ਜਿਸ ਕਾਰਨ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ।
ਪਨਾਮਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਨਾਮਾ 'ਚ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਦੋ ਇਮਾਰਤਾਂ ਢਹਿ ਗਈਆਂ। ਉਨ੍ਹਾਂ ਦੱਸਿਆ ਕਿ 7 ਅਤੇ 8 ਸਾਲ ਦੇ ਦੋ ਬੱਚੇ, ਇਕ 98 ਸਾਲਾ ਔਰਤ , ਇਕ ਵਿਅਕਤੀ ਤੇ ਇਕ 17 ਸਾਲਾ ਕੁੜੀ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਸਾਰਿਆਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਮੈਡੀਕਲ ਮਦਦ ਦਿੱਤੀ ਗਈ ਹੈ। ਭੂਚਾਲ ਦਾ ਕੇਂਦਰ ਕੋਸਟਾ ਰਿਕਾ ਦੀ ਸਰਹੱਦ ਨੇੜੇ ਸੀ ਅਤੇ ਇਸ ਦੀ ਜ਼ਮੀਨ 'ਚ ਗਹਿਰਾਈ 22 ਕਿਲੋਮੀਟਰ ਸੀ।
ਪਾਕਿਸਤਾਨ 'ਚ ਨਿਕਾਹ ਵਿਵਾਦ 'ਚ ਚਾਰ ਲੋਕਾਂ ਦੀ ਹੱਤਿਆ
NEXT STORY