ਵਾਸ਼ਿੰਗਟਨ— ਅਮਰੀਕੀ ਸਮੁੰਦਰੀ ਫੌਜੀ ਅੱਡੇ 'ਤੇ ਹੋਏ ਹਮਲੇ ਕਾਰਨ 3 ਲੋਕਾਂ ਦੀ ਜਾਨ ਚਲੇ ਗਈ ਤੇ ਹਮਲਾਵਰ ਦੀ ਵੀ ਮੌਤ ਹੋ ਗਈ। ਜਾਂਚ ਮਗਰੋਂ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਸਾਊਦੀ ਫੌਜੀ ਵਿਦਿਆਰਥੀ ਸੀ ਤੇ ਉਸ ਨੇ ਹਮਲੇ ਤੋਂ ਪਹਿਲਾਂ ਅਮਰੀਕਾ ਨੂੰ 'ਬੁਰਾਈਆਂ ਦਾ ਦੇਸ਼' ਦੱਸਿਆ ਸੀ। ਜਿਹਾਦੀ ਸਮੂਹਾਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਅਮਰੀਕੀ ਗੈਰ ਸਰਕਾਰੀ ਸੰਗਠਨ ਐੱਸ. ਆਈ. ਟੀ. ਏ. ਨੇ ਇਸ ਦੀ ਜਾਣਕਾਰੀ ਦਿੱਤੀ।
ਐੱਸ. ਆਈ. ਟੀ. ਏ. ਨੇ ਹਮਲਾਵਰ ਦੀ ਪਛਾਣ ਮੁਹੰਮਦ ਅਲ ਸ਼ਮਰਾਨੀ ਦੇ ਰੂਪ 'ਚ ਕੀਤੀ ਹੈ। ਉਸ ਨੇ ਦੱਸਿਆ ਕਿ ਹਮਲਾਵਰ ਨੇ ਟਵਿੱਟਰ 'ਤੇ ਇਕ ਛੋਟਾ ਸੰਦੇਸ਼ ਪੋਸਟ ਕੀਤਾ ਸੀ ਜਿਸ 'ਚ ਲਿਖਿਆ ਸੀ,'ਮੈਂ ਬੁਰਾਈ ਦੇ ਖਿਲਾਫ ਹਾਂ ਅਤੇ ਅਮਰੀਕਾ ਬੁਰਾਈਆਂ ਦਾ ਦੇਸ਼ ਬਣ ਗਿਆ ਹੈ। ਮੈਂ ਸਿਰਫ ਅਮਰੀਕੀ ਹੋਣ ਕਾਰਨ ਤੁਹਾਡੇ ਖਿਲਾਫ ਨਹੀਂ ਹਾਂ। ਮੈਂ ਤੁਹਾਡੇ ਨਾਲ ਇਸ ਲਈ ਨਫਰਤ ਕਰਦਾ ਹਾਂ ਕਿਉਂਕਿ ਹਰ ਰੋਜ਼ ਤੁਸੀਂ ਨਾ ਸਿਰਫ ਮੁਸਲਮਾਨਾਂ ਬਲਕਿ ਮਨੁੱਖਤਾ ਖਿਲਾਫ ਵੀ ਅਪਰਾਧ ਅਤੇ ਦੋਸ਼ੀਆਂ ਦਾ ਸਮਰਥਨ ਕਰਦੇ ਹੋ।''
ਸਾਊਦੀ ਦੇ ਕਿੰਗ ਸਲਮਾਨ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਮਰੀਕਾ ਦੀਆਂ ਏਜੰਸੀਆਂ ਨੂੰ ਸੂਚਨਾ ਦੇਣ ਦਾ ਨਿਰਦੇਸ਼ ਦਿੱਤਾ ਹੈ, ਜਿਸ ਨਾਲ ਇਸ ਭਿਆਨਕ ਹਮਲੇ ਦੀ ਜਾਂਚ 'ਚ ਮਦਦ ਮਿਲ ਸਕੇ।''
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਇਕ ਟ੍ਰੇਨੀ ਪਾਇਲਟ ਨੇ ਫਲੋਰੀਡਾ ਸਥਿਤ ਸਮੁੰਦਰੀ ਹਵਾਈ ਅੱਡੇ 'ਤੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ 7 ਲੋਕਾਂ ਨੂੰ ਗੋਲੀਆਂ ਮਾਰੀਆਂ ਸਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ। ਕਿੰਗ ਸਲਮਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰ ਕੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਸੀ ਤੇ ਜਾਂਚ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਲੋਵਾਕੀਆ : ਇਮਾਰਤ 'ਚ ਹੋਇਆ ਗੈਸ ਧਮਾਕਾ, 5 ਲੋਕਾਂ ਦੀ ਮੌਤ ਤੇ 40 ਜ਼ਖਮੀ
NEXT STORY