ਬਿਸ਼ਕੇਕ— ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਬੰਧਾਂ 'ਚ ਤਣਾਅ ਦੇ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਇਥੇ ਬੁੱਧਵਾਰ ਨੂੰ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ 'ਚ ਵਿਦੇਸ਼ ਮੰਤਰੀਆਂ ਦੀ ਬਹੁ-ਪੱਖੀ ਬੈਠਕ 'ਚ ਇਕ-ਦੂਜੇ ਦੇ ਨਾਲ ਬੈਠੇ।
ਸਵਰਾਜ ਤੇ ਕੁਰੈਸ਼ੀ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬੈਠਕ 'ਚ ਹਿੱਸਾ ਲਿਆ। ਰੂਸ, ਚੀਨ, ਕਿਰਗਿਸ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ 2001 'ਚ ਸ਼ੰਘਾਈ ਦੀ ਸਿਖਰ ਬੈਠਕ 'ਚ ਐੱਸ.ਸੀ.ਓ. ਦੀ ਸਥਾਪਨਾ ਕੀਤੀ ਸੀ। ਸਾਲ 2005 ਤੱਕ ਭਾਰਤ ਐੱਸ.ਸੀ.ਓ. ਦਾ ਸੁਪਰਵਾਈਜ਼ਰ ਦੇਸ਼ ਰਿਹਾ ਤੇ 2017 'ਚ ਪਾਕਿਸਤਾਨ ਦੇ ਨਾਲ ਉਸ ਨੂੰ ਇਸ ਦੀ ਮੈਂਬਰਤਾ ਪ੍ਰਦਾਨ ਕੀਤਾ ਸੀ। ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਮੰਗਲਵਾਰ ਨੂੰ ਕਿਰਗਿਸ ਗਣਰਾਜ ਦੀ ਰਾਜਧਾਨੀ ਪਹੁੰਚੀ। ਪਾਕਿਸਤਾਨੀ ਮੀਡੀਆ ਵਲੋਂ ਪ੍ਰਕਾਸ਼ਿਤ ਤਸਵੀਰਾਂ 'ਚ ਹੋਰ ਵਿਦੇਸ਼ ਮੰਤਰੀਆਂ ਦੇ ਨਾਲ ਸਵਰਾਜ ਤੇ ਕੁਰੈਸ਼ੀ ਇਕ-ਦੂਜੇ ਦੇ ਨੇੜੇ ਬੇਠੇ ਨਜ਼ਰ ਆ ਰਹੇ ਸਨ।
ਐੱਸ.ਸੀ.ਓ. ਬੈਠਕ ਲਈ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ 'ਚ ਕੁਰੈਸ਼ੀ ਨੇ ਕਿਹਾ ਸੀ ਕਿ ਖੇਤਰੀ ਮੰਚ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨ ਤੋਂ ਇਲਾਵਾ ਉਹ ਹੋਰ ਦੇਸ਼ਾਂ ਦੇ ਆਪਣੇ ਹਮਰੁਤਬਾ ਮੰਤਰੀਆਂ ਦੇ ਨਾਲ ਬੈਠਕ ਕਰਨਗੇ।
ਪਾਕਿ ਨੂੰ ਸਾੜਾ, ਕਿਹਾ- ਸਪੇਸ ਨੂੰ ਨਹੀਂ ਬਣਨ ਦਿਆਂਗੇ ਫੌਜੀ ਟਕਰਾਅ ਦਾ ਅਖਾੜਾ
NEXT STORY