ਮਾਲੇ— ਭਾਰਤ 'ਚ ਸ਼ਰਣ ਲੈਣ ਦੀ ਅਸਫਲ ਕੋਸ਼ਿਸ਼ ਦੇ ਬਾਅਦ ਹਿਰਾਸਤ 'ਚ ਲਏ ਗਏ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੂੰ ਦੇਸ਼ ਵਾਪਸ ਆਉਂਦਿਆਂ ਹੀ ਹਿਰਾਸਤ ਕੇਂਦਰ 'ਚ ਭੇਜ ਦਿੱਤਾ ਗਿਆ ਹੈ। ਭਾਰਤ ਨੇ ਪਿਛਲੇ ਵੀਰਵਾਰ ਨੂੰ ਅਦੀਬ ਨੂੰ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਮਾਲਦੀਵ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਅਤੇ ਪ੍ਰਸ਼ਾਂਤ ਸਾਗਰ ਰਾਸ਼ਟਰ ਵਾਪਸ ਲਿਆਉਣ ਦੀ ਪੁਸ਼ਟੀ ਕੀਤੀ ਸੀ।
ਸੋਮਵਾਰ ਨੂੰ ਦੱਸਿਆ ਗਿਆ ਕਿ ਅਦੀਬ ਨੂੰ ਸਮੁੰਦਰੀ ਫੌਜ ਦੇ ਇਕ ਜਹਾਜ਼ 'ਚ ਐਤਵਾਰ ਦੇਰ ਰਾਤ ਮਾਲਦੀਵ ਦੀ ਰਾਜਧਾਨੀ ਲਿਆਂਦਾ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਮਾਲਦੀਵ ਦੇ ਧੂਨੀਧੂ ਹਿਰਾਸਤ ਕੇਂਦਰ 'ਚ ਲੈ ਜਾਇਆ ਗਿਆ। ਅਦਾਲਤ ਵਲੋਂ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ, ਕਿਉਂਕਿ ਉਨ੍ਹਾਂ 'ਤੇ ਅਜੇ ਕਈ ਕੇਸ ਚੱਲ ਰਹੇ ਹਨ।
ਭਾਰਤ ਦੇ ਧਾਰਾ 370 'ਤੇ ਫੈਸਲੇ ਨਾਲ ਸਦਮੇ 'ਚ ਪਾਕਿ, ਇੰਝ ਕੱਢੀ ਭੜਾਸ
NEXT STORY