ਸਿਡਨੀ, (ਸਨੀ ਚਾਂਦਪੁਰੀ)—ਸਿਡਨੀ ਦੇ ਪੈਰਾਮੈਟਾ ਇਲਾਕੇ 'ਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਬੱਚਿਆਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਰਾਤ 8 ਵਜੇ ਸੱਤ ਬੱਚਿਆਂ ਦਾ ਸਮੂਹ ਆਪਣੇ ਘਰੋਂ ਆਈਸ ਕ੍ਰੀਮ ਖਾਣ ਲਈ ਸਾਇਕਲਾਂ 'ਤੇ ਨਿਕਲਿਆ ਪਰ ਉਹ ਇੱਕ ਗੱਡੀ ਨਾਲ ਹਾਦਸਾਗ੍ਰਸਤ ਹੋ ਗਏ । ਸੜਕ ਹਾਦਸੇ ਦੌਰਾਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜਵਾਂ ਬੱਚਾ ਗੰਭੀਰ ਹਾਲਤ ਵਿੱਚ ਵੈਸਟਮੀਡ ਵਿਖੇ ਬੱਚਿਆਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਕਾਰਨ ਸਾਰਾ ਸਿਡਨੀ ਸਦਮੇ 'ਚ ਹੈ ।
ਮਰਨ ਵਾਲੇ ਬੱਚਿਆਂ ਦੀ ਉਮਰ 10 ਸਾਲ ਤੋਂ 13 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਜਿਨ੍ਹਾਂ 'ਚ ਦੋ ਮੁੰਡੇ ਅਤੇ ਦੋ ਕੁੜੀਆਂ ਦੀ ਮੌਤ ਹੋਈ ਹੈ ।ਮਾਰੇ ਗਏ ਬੱਚਿਆਂ ਵਿੱਚ ਤਿੰਨ ਭੈਣ-ਭਰਾ ਅਤੇ ਇੱਕ ਚਚੇਰਾ ਭਰਾ ਸੀ । ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਚਾਰ ਬੱਚਿਆਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਪੁਲਸ ਵੱਲੋਂ 29 ਸਾਲਾ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁਲਸ ਵੱਲੋਂ ਉਸ ਦੇ ਸਾਹ ਦਾ ਟੈਸਟ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਕਿ ਡਰਾਈਵਰ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ । ਪੁਲਸ ਵੱਲੋ ਡਰਾਈਵਰ 'ਤੇ ਕਤਲੇਆਮ, ਸ਼ਰਾਬ ਪੀ ਕੇ ਗੱਡੀ ਚਲਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ, ਸਰੀਰਕ ਨੁਕਸਾਨ ਕਰਨ ਦੇ ਦੋਸ਼ ਹੇਠ ਕੇਸ ਆਇਦ ਕੀਤਾ ਗਿਆ ਹੈ । ਪੁਲਸ ਵੱਲੋਂ ਕਾਰ ਡਰਾਈਵਰ ਦਾ ਲਾਇਸੈਂਸ ਵੀ ਜ਼ਬਤ ਕਰ ਲਿਆ ਗਿਆ ਹੈ । ਬੱਚਿਆਂ ਦੀ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਡੂੰਘੇ ਸਦਮੇ 'ਚ ਹਨ ਅਤੇ ਸਮੁੱਚੇ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ ।
14 ਫਰਵਰੀ ਤੋਂ ਪਾਕਿ 'ਚ ਸ਼ੁਰੂ ਹੋਵੇਗੀ ਬਾਬੇ ਨਾਨਕ 'ਤੇ ਅੰਤਰਰਾਸ਼ਟਰੀ ਕਾਨਫਰੰਸ
NEXT STORY