ਬਹਾਵਲਪੁਰ, (ਯੂ. ਐੱਨ. ਆਈ.)— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਬਹਾਵਲਪੁਰ ਇਨਹਾਰ ਕਾਲੋਨੀ 'ਚ ਐਤਵਾਰ ਨੂੰ ਨਿਕਾਹ ਵਿਵਾਦ 'ਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਨੁਸਾਰ ਹਤਿਆਰਿਆਂ ਨੇ ਇਕ ਘਰ 'ਤੇ ਹਮਲਾ ਬੋਲਿਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਪਛਾਣ ਰਸ਼ੀਦ ਦੇ ਰੂਪ 'ਚ ਹੋਈ ਹੈ, ਜਿਸ ਦਾ ਨਿਕਾਹ ਆਸ਼ਿਆ ਨਾਂ ਦੀ ਔਰਤ ਨਾਲ ਹੋਇਆ ਸੀ। ਮੀਆਂ-ਬੀਵੀ ਕਿਤੇ ਵੱਖ ਰਹਿੰਦੇ ਸਨ। ਲੜਕੀ ਦੇ ਘਰ ਵਾਲੇ ਕਥਿਤ ਰੂਪ ਨਾਲ ਨਾਰਾਜ਼ ਸਨ, ਜਿਸ ਕਾਰਨ 4 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ 'ਚ ਲਾੜਾ, ਉਸ ਦਾ ਭਰਾ, ਚਾਚਾ ਅਤੇ ਇਕ ਔਰਤ ਰਿਸ਼ਤੇਦਾਰ ਸ਼ਾਮਲ ਹਨ।
ਫਰਾਂਸ 'ਚ ਗੋਲੀਬਾਰੀ ਦੌਰਾਨ 6 ਜ਼ਖਮੀ
NEXT STORY