ਪੈਰਿਸ— ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਮੱਧ ਪੈਰਿਸ ਦੀ ਇਕ ਬੇਕਰੀ 'ਚ ਹੋਏ ਧਮਾਕੇ 'ਚ ਦੋ ਫਾਇਰ ਬ੍ਰਿਗੇਡ ਕਰਮਚਾਰੀਆਂ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 47 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾਂਦਾ ਰਿਹਾ ਹੈ ਕਿ ਬੇਕਰੀ 'ਚ ਧਮਾਕਾ ਗੈਸ ਰਿਸਾਵ ਕਾਰਨ ਹੋਇਆ।
ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੋਵ ਕਾਸਟਾਨੇਰ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ 10 ਲੋਕਾਂ ਦੀ ਹਾਲਤ ਨਾਜ਼ੁਕ ਹੈ ਤੇ 37 ਹੋਰ ਮਾਮੂਲੀ ਜ਼ਖਮੀ ਹਨ। ਉਨ੍ਹਾਂ ਨੇ ਉਨ੍ਹਾਂ ਬਚਾਅ ਕਰਮਚਾਰੀਆਂ ਦੀ ਦਲੇਰੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਕ ਫਾਇਰ ਬ੍ਰਿਗੇਡ ਕਰਮਚਾਰੀ ਦੀ ਜਾਨ ਬਚਾਈ। ਇਹ ਕਰਮਚਾਰੀ ਢਾਈ ਘੰਟੇ ਤੱਕ ਮਲਬੇ 'ਚ ਦੱਬਿਆ ਰਿਹਾ।
ਘਟਨਾ ਵਾਲੀ ਥਾਂ 'ਤੇ ਮੌਜੂਦ ਪੈਰਿਸ ਦੀ ਮਹਾਪੌਰ ਏਨੀ ਹਿਡਾਲਗੋ ਨੇ ਪੀੜਤਾਂ ਨੂੰ ਨਾ ਘਬਰਾਉਣ ਲਈ ਕਿਹਾ ਤੇ ਸੰਕਟ ਦੀ ਇਸ ਘੜੀ 'ਚ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ।
ਇਟਲੀ ਦੀ ਅਰਥਵਿਵਸਥਾ ਨੁੰ ਮੁੜ ਲੀਹ 'ਤੇ ਲਿਆਉਣ ਦੀ ਤਿਆਰੀ
NEXT STORY