ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਜਾਰਜੀਆ ਸੂਬੇ ਵਿਚ ਵੋਟਾਂ ਦੀ ਗਿਣਤੀ ਵਿਚ ਆਪਣੇ ਰੀਪਬਲਿਕਨ ਉਮੀਦਵਾਰ, ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਹੋ ਗਏ ਹਨ।
ਸ਼ੁੱਕਰਵਾਰ ਸਵੇਰ ਤੱਕ ਬਾਈਡੇਨ ਨੇ ਵੋਟਾਂ ਵਿਚ ਟਰੰਪ 'ਤੇ ਬੜ੍ਹਤ ਬਣਾ ਲਈ। ਟਰੰਪ ਲਈ ਜਾਰਜੀਆ ਸੂਬੇ ਵਿਚ ਜਿੱਤਣਾ ਜ਼ਰੂਰੀ ਹੈ। ਇਹ ਲੰਬੇ ਸਮੇਂ ਤੋਂ ਰੀਪਬਲਿਕਨ ਪਾਰਟੀ ਦਾ ਗੜ੍ਹ ਰਿਹਾ ਹੈ। ਬਾਈਡੇਨ ਨੂੰ ਹੁਣ 917 ਵੋਟ ਦੀ ਬੜ੍ਹਤ ਮਿਲੀ ਹੈ। ਇਸ ਮੁਕਾਬਲੇ ਵਿਚ ਜਿੱਤ ਕਿਸ ਦੀ ਹੋਵੇਗੀ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਹਜ਼ਾਰਾਂ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ। ਉਨ੍ਹਾਂ ਨੇ ਵਿਸਕਾਨਸਿਨ ਅਤੇ ਮਿਸ਼ੀਗਨ ਵਿਚ ਜਿੱਤ ਹਾਸਲ ਕਰ ਲਈ ਹੈ।
ਹੁਣ ਤਕ ਕੋਈ ਉਮੀਦਵਾਰ ਜਿੱਤ ਦਰਜ ਕਰਨ ਲਈ ਜ਼ਰੂਰੀ ਵੋਟਾਂ ਹਾਸਲ ਨਹੀਂ ਕਰ ਸਕਿਆ ਹੈ ਪਰ ਫੈਸਲਾਕੁੰਨ ਮੰਨੇ ਜਾਣ ਵਾਲੇ ਰਾਜਾਂ ਵਿਸਕਾਨਸਿਨ ਅਤੇ ਮਿਸ਼ੀਗਨ ਵਿਚ ਜਿੱਤ ਦਰਜ ਕਰ ਕੇ ਬਾਈਡੇਨ 264 ਦੇ ਅੰਕੜੇ ’ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਬਾਈਡੇਨ ਜਿੱਤ ਤੋਂ ਸਿਰਫ 6 ਕਦਮ ਦੂਰ ਹਨ। ਟਰੰਪ ਨੂੰ 214 ਇਲੈਕਟ੍ਰੋਲ ਕਾਲਜ (ਚੋਣਕਾਰ ਮੰਡਲ) ਵੋਟਾਂ ਮਿਲੀਆਂ ਹਨ।
ਟਰੰਪ ਨੂੰ 270 ਦੇ ਜਾਦੂਈ ਅੰਕੜੇ ਤਕ ਪੁੱਜਣ ਲਈ 4 ਬਾਕੀ ਬਚੇ ‘ਬੈਟਲਗਰਾਊਂਡ’ ਰਾਜਾਂ ਪੇਂਸਿਲਵੇਨੀਆ, ਨਾਰਥ ਕੈਰੋਲਿਨਾ, ਜਾਰਜੀਆ ਅਤੇ ਨੇਵਾਦਾ ਵਿਚ ਜਿੱਤ ਹਾਸਲ ਕਰਨੀ ਹੋਵੇਗੀ। ਬੈਟਲਗਰਾਉਂਡ ਉਨ੍ਹਾਂ ਰਾਜਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਰੁਝਾਣ ਸਪੱਸ਼ਟ ਨਹੀਂ ਹੁੰਦਾ। ਸਪੱਸ਼ਟ ਜਿੱਤ ਲਈ 538 ਚੋਣਕਾਰ ਮੰਡਲ ਮੈਬਰਾਂ ਵਿਚੋਂ ਜੇਤੂ ਬਣਨ ਲਈ ਘੱਟ ਤੋਂ ਘੱਟ 270 ਇਲੈਕਟ੍ਰੋਲ ਕਾਲਜ ਵੋਟਾਂ ਦੀ ਲੋੜ ਹੈ।
ਮਿਆਂਮਾਰ ਚੋਣਾਂ : ਆਂਗ ਸਾਨ ਸੂ ਕੀ ਦੀ ਪਾਰਟੀ ਨੂੰ ਮੁੜ ਬਹੁਮਤ ਮਿਲਣ ਦੀ ਸੰਭਾਵਨਾ
NEXT STORY