ਅਟਲਾਂਟਾ/ਅਮਰੀਕਾ (ਭਾਸ਼ਾ) : ਅਟਲਾਂਟਾ ਦੇ ਜਾਰਜੀਆ ਮੱਛੀਘਰ ਦੀ ਸਭ ਤੋਂ ਵੱਡੀ ਮਾਦਾ ਵ੍ਹੇਲ ਸ਼ਾਰਕ ਦੀ ਮੌਤ ਹੋ ਗਈ ਹੈ। ਮੱਛੀਘਰ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਬਿਆਨ 'ਚ ਕਿਹਾ ਕਿ 2006 ਤੋਂ ਮੱਛੀਘਰ 'ਚ ਰਹਿ ਰਹੀ ਟ੍ਰੀਕਸੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।
ਮੱਛੀਘਰ ਨੇ ਕਿਹਾ, 'ਉਸ ਨੂੰ ਦਿਨ 'ਚ ਆਉਣ-ਜਾਣ 'ਚ ਮੁਸ਼ਕਲ ਹੋ ਰਹੀ ਸੀ। ਫਿਰ ਉਸ ਦੀ ਸਿਹਤ ਖ਼ਰਾਬ ਹੋ ਗਈ। ਡਾਕਟਰੀ ਅਤੇ ਦੇਖ਼ਭਾਲ ਦੀਆਂ ਕੋਸ਼ਿਸ਼ਾਂ ਦੇ ਬਾਅਦ ਉਸ ਦੀ ਮੌਤ ਹੋ ਗਈ।' ਦੁਨੀਆ 'ਚ ਸਭ ਤੋਂ ਵੱਡੀ ਮੱਛੀ ਵ੍ਹੇਲ ਸ਼ਾਰਕ ਦੀ ਗ੍ਰੇ ਰੰਗ ਦੀ ਚਮੜੀ 'ਤੇ ਸਫੈਦ ਘੇਰੇ ਪਾਏ ਜਾਂਦੇ ਹਨ। ਇਹ ਮੈਕਸੀਕੋ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਸਮੇਤ ਦੁਨੀਆ ਭਰ ਦੇ ਊਸ਼ਣਕਟੀਬੰਧੀ ਖੇਤਰਾਂ 'ਚ ਰਹਿੰਦੀ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜਰਵੇਸ਼ਨ ਆਫ ਨੇਚਰ ਰੈੱਡ ਲਿਸਟ ਆਫ ਥ੍ਰੀਟੇਂਡ ਸਪੀਸੀਜ ਮੁਤਾਬਕ ਇਹ ਨਸਲ ਅਲੋਪ ਹੋਣ ਕੰਢੇ ਮੰਨੀ ਜਾਂਦੀ ਹੈ।
ਮੁੰਬਈ ਹਮਲੇ ਦੀ ਬਰਸੀ ਮੌਕੇ USA-ਕੈਨੇਡਾ 'ਚ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਚੁੱਕੀ ਆਵਾਜ਼
NEXT STORY