ਬਰਲਿਨ - ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਖੁਦ ਨੂੰ ਘਰ ਵਿਚ ਅਲੱਗ ਰੱਖੇਗੀ। ਉਸ ਡਾਕਟਰ ਨੂੰ ਕੋਰੋਨਾਵਾਇਰਸ ਤੋਂ ਪੀਡ਼ਤ ਪਾਏ ਜਾਣ 'ਤੇ ਮਰਕੇਲ ਨੇ ਇਹ ਫੈਸਲਾ ਲਿਆ ਹੈ, ਜਿਸ ਨੇ ਉਨ੍ਹਾਂ ਦਾ ਇਲਾਜ ਕੀਤਾ ਸੀ। ਸਰਕਾਰ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਟੇਫੇਨ ਸਿਬਰਟ ਨੇ ਇਕ ਬਿਆਨ ਵਿਚ ਆਖਿਆ ਕਿ ਚਾਂਸਲਰ ਨੇ ਖੁਦ ਨੂੰ ਘਰ ਵਿਚ ਅਲੱਗ ਰੱਖਣ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਨਿਯਮਤ ਜਾਂਚ ਹੋਵੇਗੀ ਅਤੇ ਆਪਣੀ ਅਧਿਕਾਰਕ ਜ਼ਿੰਮੇਵਾਰੀਆਂ ਨੂੰ ਉਹ ਘਰ ਤੋਂ ਹੀ ਪੂਰੀ ਕਰੇਗੀ।
ਇਸ ਤੋਂ ਇਲਾਵਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰਮਨੀ ਵਿਚ 2 ਤੋਂ ਜ਼ਿਆਦਾ ਲੋਕਾਂ ਦੇ ਇਕੱਠਾ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੱਸ ਦਈਏ ਕਿ ਜਰਮਨੀ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਚੱਲਦੇ 93 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਇਕ ਡਾਕਟਰ ਨੇ ਏਜੰਲਾ ਮਰਕੇਲ ਨੂੰ ਨਿਊਮੋਕੋਕਲ ਇੰਫੈਕਸ਼ਨ ਵੈਕਸੀਨ ਦਿੱਤੀ ਸੀ ਪਰ ਹੁਣ ਉਹੀ ਡਾਕਟਰ ਕੋਰੋਨਾਵਾਇਰਸ ਤੋਂ ਪੀਡ਼ਤ ਪਾਇਆ ਗਿਆ ਹੈ। ਜਰਮਨੀ ਵਿਚ ਕੋਰੋਨਾਵਾਇਰਸ ਤੋਂ ਸੁਰੱਖਿਆ ਦੇ ਕਦਮਾਂ ਦੇ ਬਾਰੇ ਵਿਚ ਦੱਸਣ ਲਈ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਹੀ ਇਹ ਜਾਣਕਾਰੀ ਏਜੰਲਾ ਮਰਕੇਲ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਘਰ ਵਿਚ ਰਹੇਗੀ ਅਤੇ ਉਥੋਂ ਹੀ ਸ਼ਾਸਨ ਦਾ ਕੰਮਕਾਜ ਸੰਭਾਲੇਗੀ। ਉਨ੍ਹਾਂ ਦੇ ਬੁਲਾਰੇ ਸੀਬਰਟ ਨੇ ਦੱਸਿਆ ਹੈ ਕਿ ਮਰਕੇਲ ਦੇ ਕੁਝ ਜ਼ਰੂਰੀ ਟੈਸਟ ਵੀ ਕੀਤੇ ਜਾਣਗੇ।
ਨਿਊਯਾਰਕ 'ਚ ਕੁਝ ਦਿਨਾਂ 'ਚ ਹੋ ਜਾਵੇਗੀ ਵੈਂਟੀਲੇਟਰ ਦੀ ਕਮੀ : ਮੇਅਰ
NEXT STORY