ਬਰਲਿਨ : ਜਰਮਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਯੂਰਪੀ ਦੇਸ਼ਾਂ ਦੀ ਯਾਤਰਾ ਲਈ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਦਿੱਤੀ ਗਈ ਚਿਤਾਵਨੀ ਨੂੰ 15 ਜੂਨ ਨੂੰ ਵਾਪਸ ਲੈਣ ਦੀ ਯੋਜਨਾ ਬਣਾ ਰਹੀ ਹੈ ਪਰ ਉਹ ਅਜੇ ਵੀ ਲੋਕਾਂ ਨੂੰ ਇਕਾਂਤਵਾਸ ਨਿਯਮ ਲਾਗੂ ਰਹਿਣ ਦੇ ਚੱਲਦਿਆਂ ਬ੍ਰਿਟੇਨ ਦੀ ਯਾਤਰਾ 'ਤੇ ਨਾ ਜਾਣ ਦੀ ਸਲਾਹ ਦਿੰਦੇ ਹਨ।
ਜਰਮਨੀ ਨੇ ਮਾਰਚ ਵਿਚ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਨਾ ਕਰਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਵਿਦੇਸ਼ ਮੰਤਰੀ ਐੱਚ. ਮਾਸ ਨੇ ਬੁੱਧਵਾਰ ਨੂੰ ਕਿਹਾ,"ਚਿਤਾਵਨੀ ਨੂੰ ਰਿਵਾਇਤੀ ਯਾਤਰਾ ਐਡਵਾਇਜ਼ਰੀ ਵਿਚ ਬਦਲਿਆ ਜਾਵੇਗਾ। ਇਸ ਤਹਿਤ ਸਬੰਧਤ ਦੇਸ਼ਾਂ ਵਿਚ ਪ੍ਰਵੇਸ਼ 'ਤੇ ਪਾਬੰਦੀ ਨਹੀਂ ਹੈ ਅਤੇ ਲੋਕਾਂ ਨੂੰ ਇਕੱਲੇ ਨਹੀਂ ਰੱਖਿਆ ਜਾਵੇਗਾ, ਤਾਂ ਉੱਥੋਂ ਦੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਨਾਰਵੇ ਅਤੇ ਸਪੇਨ ਨੂੰ ਛੱਡ ਕੇ ਸਾਰੇ ਦੇਸ਼ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹਨ। ਇਨ੍ਹਾਂ ਦੋ ਦੇਸ਼ਾਂ ਵਿਚ ਜਾਣ ਦੀ ਪਾਬੰਦੀ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਮਾਸ ਨੇ ਕਿਹਾ ਕਿ ਨਵੀਂ ਯਾਤਰਾ ਸਲਾਹ ਸਫਰ 'ਤੇ ਜਾਣ ਦਾ ਸੱਦਾ ਨਹੀਂ ਹੈ। ਕੁਝ ਮਾਮਲਿਆਂ ਵਿਚ ਯਾਤਰਾ 'ਤੇ ਨਾ ਜਾਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਉਦਾਹਰਣ ਲਈ ਬ੍ਰਿਟੇਨ ਦੀ ਯਾਤਰਾ 'ਤੇ ਨਾ ਜਾਣ ਦੀ ਸਲਾਹ ਦਿੱਤੀ ਜਾ ਸਕਦੀ ਹੈ ਕਿਉਂਕਿ ਉੱਥੇ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ।
ਵੈਂਟੀਲੇਟਰ ਡਿਜ਼ਾਇਨ ਲਈ ਨਾਸਾ ਨੇ ਤਿੰਨ ਭਾਰਤੀ ਕੰਪਨੀਆਂ ਦੀ ਕੀਤੀ ਚੋਣ
NEXT STORY