ਬਰਲਿਨ (ਏਪੀ): ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਸ਼ਨੀਵਾਰ ਨੂੰ ਸਾਵਧਾਨ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਅਜੇ ਖਤਮ ਹੋਣ ਤੋਂ ਬਹੁਤ ਦੂਰ ਹੈ ਤੇ ਸਥਾਨਕ ਪੱਧਰ 'ਤੇ ਇਸ ਦੇ ਕਹਿਰ ਦੇ ਚੱਲਦੇ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖਦਸ਼ਾ ਵਧ ਗਿਆ ਹੈ। ਉਥੇ ਹੀ ਭਾਰਤ ਵਿਚ ਕੋਰੋਨਾ ਵਾਇਰਸ ਦੇ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧਕੇ ਪੰਜ ਲੱਖ ਤੋਂ ਵਧੇਰੇ ਹੋ ਗਈ ਹੈ ਤੇ ਉਹ ਇਨਫੈਕਟਿਡਾਂ ਦੇ ਮਾਮਲੇ ਵਿਚ ਅਮਰੀਕਾ, ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਚੌਥੇ ਸਥਾਨ 'ਤੇ ਆ ਗਿਆ ਹੈ।
ਇਸ ਤੋਂ ਇਲਾਵਾ ਮਿਸਰ ਤੇ ਬ੍ਰਿਟੇਨ ਨੇ ਕਿਹਾ ਕਿ ਉਹ ਵਾਇਰਸ ਨਾਲ ਸਬੰਧਿਤ ਪਾਬੰਦੀਆਂ ਵਿਚ ਢਿੱਲ ਦੇਣਗੇ ਜਦਕਿ ਚੀਨ ਤੇ ਦੱਖਣੀ ਕੋਰੀਆ ਦੀਆਂ ਰਾਜਧਾਨੀਆਂ ਵਿਚ ਛੋਟੇ ਪੱਧਰ 'ਤੇ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਮਰਕੇਲ ਨੇ ਆਪਣੇ ਹਫਤਾਵਾਰ ਵੀਡੀਓ ਪਾਡਕਾਸਟ ਵਿਚ ਕਿਹਾ ਕਿ ਅਜਲੇ ਹਫਤੇ ਜਦੋਂ ਜਰਮਨੀ ਯੂਰਪੀ ਸੰਘ ਦੀ ਪ੍ਰਧਾਨਗੀ ਸੰਭਾਲੇਗਾ ਤਾਂ ਯੂਰਪ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣਾ ਉਨ੍ਹਾਂ ਦਾ ਪਹਿਲਾ ਟੀਚਾ ਹੋਵੇਗਾ। ਜਰਮਨੀ ਦੇ ਅਧਿਕਾਰੀਆਂ ਨੇ ਕਸਾਈ ਖਾਨੇ ਦੇ ਨੇੜੇ 1,300 ਕਰਮਚਾਰੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਬੀਤੇ ਹਫਤੇ 5 ਲੱਖ ਦੀ ਆਬਾਦੀ ਵਾਲੇ ਪੱਛਮੀ ਇਲਾਕੇ ਵਿਚ ਤਾਲਾਬੰਦੀ ਕੀਤੀ ਗਈ। ਇਸ ਦਾ ਟੀਚਾ ਇਸ ਇਲਾਕੇ ਵਿਚ ਮਹਾਮਾਰੀ ਦੇ ਕਹਿਰ ਤੋਂ ਬਚਣਾ ਹੈ।
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਜਰਮਨੀ ਵਿਚ ਹੁਣ ਤੱਕ 1,95,000 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ, ਇਨ੍ਹਾਂ ਵਿਚੋਂ 9 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। 1,77,000 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ। ਮਰਕੇਲ ਨੇ ਕਿਹਾ ਕਿ ਵਾਇਰਸ ਨਾਲ ਪੈਦਾ ਹੋਇਆ ਖਤਰਾ ਅਜੇ ਵੀ ਗੰਭੀਰ ਹੈ। ਜਰਮਨੀ ਨੇ ਕਾਫੀ ਪਹਿਲਾਂ ਇਸ ਸੰਕਟ 'ਤੇ ਕਾਬੂ ਕਰ ਲਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸੁਰੱਖਿਅਤ ਹਾਂ। ਖਤਰਾ ਅਜੇ ਟਲਿਆ ਨਹੀਂ ਹੈ।
ਮਹਾਮਾਰੀ ਦੀਆਂ ਚਿੰਤਾਵਾਂ ਦੇ ਵਿਚਾਲੇ ਬ੍ਰਿਟੇਨ ਦੀ ਪੁਲਸ ਭੀੜ 'ਤੇ ਵਰਤੇਗੀ ਹੋਰ ਸਖਤੀ
NEXT STORY