ਬੀਜਿੰਗ— ਜੇਕਰ ਕਿਹਾ ਜਾਵੇ ਕਿ ਅੱਜ-ਕੱਲ੍ਹ ਦੇ ਜਵਾਕਾਂ ਦੇ ਸਾਹ ਫੋਨ ਨਾਲ ਚੱਲਦੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇ ਭਰੋਸਾ ਨਹੀਂ ਤਾਂ ਇਕ ਵਾਰ ਇਹ ਵੀਡੀਓ ਜ਼ਰੂਰ ਦੇਖੋ, ਜਿਸ ਵਿਚ ਇਕ ਅੱਲੜ੍ਹ ਕੁੜੀ ਦਾ ਫੋਨ ਡੈੱਡ ਹੋਇਆ ਤਾਂ ਉਸ ਨੇ ਮੈਟਰੋ ਟਰੇਨ ਨੂੰ ਸਿਰ 'ਤੇ ਚੁੱਕ ਲਿਆ।
ਚੀਨ ਦੇ ਪਬਲਿਕ ਟਰਾਂਸਪੋਰਟ ਟਿਊਟ (ਮੈਟਰੋ ਟਰੇਨ) ਵਿਚ ਇਸ ਕੁੜੀ ਨੇ ਆਪਣੇ ਸਮਾਰਟਫੋਨ ਦੀ ਬੈਟਰੀ ਖਤਮ ਹੋਣ 'ਤੇ ਜੋ ਤਮਾਸ਼ਾ ਕੀਤਾ, ਉਸ ਨੇ ਸਾਬਤ ਕਰ ਦਿੱਤਾ ਕਿ ਅੱਜ ਦੀ ਦੁਨੀਆ ਦਾ ਰੱਬ ਤੇ ਸਭ ਸਿਰਫ ਫੋਨ ਹੀ ਹਨ। ਫੋਨ ਦੀ ਬੈਟਰੀ ਖਤਮ ਹੋਣ 'ਤੇ ਇਸ ਕੁੜੀ ਨੂੰ ਕੁਝ ਦੇਰ ਬਿਨਾਂ ਫੋਨ ਦੇ ਰਹਿਣਾ ਪਿਆ ਤਾਂ ਉਸ ਨੇ ਨਾ ਇੱਧਰ ਦੇਖਿਆ ਨਾ ਉੱਧਰ ਭੀੜ ਵਿਚ ਹੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਵਿਅਕਤੀ ਨੂੰ ਸ਼ਾਇਦ ਉਹ ਹਰਕਤ ਅਜੀਬ ਲੱਗੀ ਜਾਂ ਫਿਰ ਅਜਿਹਾ ਕੁਝ ਕਰਦੀ ਹੋਈ ਕੁੜੀ ਪਿਆਰੀ ਕਿ ਉਸ ਨੇ ਆਪਣੇ ਫੋਨ 'ਤੇ ਇਸ ਸਾਰੀ ਘਟਨਾ ਨੂੰ ਕੈਦ ਕਰ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਗ੍ਰੀਸ ਵਾਸੀਆਂ ਦੀ ਕਿਸਮਤ ਨੂੰ ਅਜੇ ਹੋਰ ਦਿਨ ਲੱਗੇ ਰਹਿਣਗੇ ਜਿੰਦਰੇ
NEXT STORY