ਲਾਹੌਰ - ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ) ਦੇ ਗਵਰਨਰ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਵਿਦੇਸ਼ਾਂ 'ਚ ਰਹਿਣ ਵਾਲੇ ਪਾਕਿਸਤਾਨੀ ਦੇਸ਼ 'ਚ ਲਗਾਤਾਰ ਗੈਰ-ਰਸਮੀ ਮਾਧਿਅਮਾਂ ਨਾਲ ਪੈਸੇ ਭੇਜ ਰਹੇ ਹਨ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ, ਰੇਜ਼ਾ ਬਾਕਿਰ ਨੇ ਚੌਥੇ ਸਾਲਾਨਾ ਬੈਂਕਿੰਗ ਪੁਰਸਕਾਰ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਪ੍ਰਵਾਸੀਆਂ ਵੱਲੋਂ ਧਨ ਰਾਸ਼ੀ ਭੇਜਣ ਲਈ ਰਸਮੀ ਮਾਧਿਅਮਾਂ ਦਾ ਇਸਤੇਮਾਲ ਇੰਨੀ ਤੇਜ਼ੀ ਨਾਲ ਨਹੀਂ ਵਧ ਰਿਹਾ ਜਿੰਨੀ ਤੇਜ਼ੀ ਨਾਲ ਗੈਰ-ਰਸਮੀ ਮਾਧਿਅਮਾਂ ਦਾ ਇਸਤੇਮਾਲ ਵਧ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਦੇ ਕਾਰਨ ਗੈਰ-ਰਸਮੀ ਮਾਧਿਅਮਾਂ ਦੀ ਤੁਲਨਾ 'ਚ ਰਸਮੀ ਮਾਧਿਅਮ ਨਾਲ ਧਨ ਭੇਜਣ ਦੀ ਉੱਚ ਲਾਗਤ ਹੋ ਸਕਦੀ ਹੈ। ਇਸ ਤੋਂ ਇਲਾਵਾ ਰੁਪਏ ਭੇਜਣ ਵਾਲਿਆਂ ਤੋਂ ਪੈਸੇ ਭੇਜਣ ਵਾਲਿਆਂ ਤੋਂ ਬੈਂਕਾਂ ਵੱਲੋਂ ਪੁੱਛੇ ਜਾਣ ਸਵਾਲ ਵੀ ਇਸ ਦਾ ਕਾਰਨ ਹੋ ਸਕਦੇ ਹਨ। ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਨੇ ਹਾਲ ਹੀ 'ਚ ਫੈਡਰਲ ਕੈਬਨਿਟ ਨੂੰ ਦੱਸਿਆ ਸੀ ਕਿ ਵਿਦੇਸ਼ 'ਚ ਰਹਿਣ ਵਾਲੇ ਪਾਕਿਸਤਾਨੀ ਬੈਂਕਾਂ ਨੂੰ ਆਪਣੇ ਬਾਰੇ 'ਚ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਇੱਛੁਕ ਨਹੀਂ ਹਨ। ਰੇਜ਼ਾ ਨੇ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਡੇਟਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਅਤੇ ਫੈਡਰਲ ਬਿਊਰੋ ਆਫ ਰੈਵੇਨਿਊ (ਐੱਫ. ਬੀ. ਆਰ.) ਦੇ ਨਾਲ ਸਾਂਝਾ ਕਰ ਦਿੱਤਾ ਜਾਵੇਗਾ, ਜਿਸ ਨਾਲ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਹੈ।
ਬੈਂਕਰਾਂ ਅਤੇ ਮਾਹਿਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਪ੍ਰਤੀ ਸਾਲ ਗੈਰ-ਕਾਨੂੰਨੀ ਮਾਧਿਅਮਾਂ ਨਾਲ ਦੇਸ਼ 'ਚ 8 ਅਰਬ ਡਾਲਰ ਭੇਜੇ ਜਾ ਰਹੇ ਹਨ। ਉਥੇ ਕਾਨੂੰਨੀ ਚੈਨਲਾਂ ਦੇ ਮਾਧਿਅਮ ਨਾਲ ਚਾਲੂ ਵਿੱਤ ਸਾਲ ਦੇ ਪਹਿਲੇ 5 ਮਹੀਨਿਆਂ (ਜੁਲਾਈ-ਨਵੰਬਰ) 'ਚ ਪਾਕਿਸਤਾਨ 'ਚ 9.3 ਅਰਬ ਡਾਲਰ ਭੇਜੇ ਗਏ। ਪਿਛਲੇ ਸਾਲ ਪਾਕਿਸਤਾਨ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰੁਪਏ ਭੇਜਣ ਵਾਲਿਆਂ ਅਤੇ ਹਵਾਲਾ ਮਨੀ ਟ੍ਰਾਂਸਫਰ ਸਿਸਟਮ ਦੇ ਸੰਚਾਲਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਬੈਂਕਾਂ ਜਿਵੇਂ ਕਾਨੂੰਨੀ ਮਾਧਿਅਮਾਂ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਲਈ ਇਕ ਅਭਿਆਨ ਚਲਾਇਆ ਸੀ। ਪ੍ਰੋਗਰਾਮ 'ਚ ਐੱਸ. ਬੀ. ਪੀ. ਗਵਰਨਰ ਨੇ ਆਖਿਆ ਕਿ ਬੈਂਕ ਟ੍ਰੇਜ਼ਰੀ ਬਿੱਲ ਅਤੇ ਪਾਕਿਸਤਾਨ ਇੰਵੈਸਟਮੈਂਟ ਬਾਂਡਸ (ਪੀ. ਆਈ. ਬੀ.) 'ਚ ਭਾਰੀ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਬੈਂਕਾਂ ਤੋਂ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਨਿੱਜੀ ਖੇਤਰ ਨੂੰ ਜ਼ਿਆਦਾ ਉਧਾਰ ਦੇਣ ਦਾ ਜ਼ਿਕਰ ਕੀਤਾ। ਰੇਜ਼ਾ ਬਾਕਿਰ ਦੇਸ਼ ਦੇ ਬਦਲਦੇ ਵਿੱਤੀ ਕਿਸਮਤ ਦੇ ਬਾਰੇ 'ਚ ਉਤਸ਼ਾਹਿਤ ਦਿਖੇ। ਉਨ੍ਹਾਂ ਆਖਿਆ ਕਿ ਦੇਸ਼ ਦਾ ਭਵਿੱਖ ਰੌਸ਼ਨ ਹੈ, ਕਿਉਂਕਿ ਨਵੀਂ ਲਾਗੂ ਕੀਤੀਆਂ ਨੀਤੀਆਂ ਦੀ ਅਰਥ ਵਿਵਸਥਾ 'ਚ ਅਸੰਤੁਲਨ ਨੂੰ ਦੂਰ ਕਰਨ 'ਚ ਮਦਦ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੁਝ ਮਹੀਨਿਆਂ ਪਹਿਲਾਂ ਦੇਸ਼ ਦਾ ਵਿਦੇਸ਼ੀ ਭੰਡਾਰ (ਫਾਰਨ ਰਿਜ਼ਰਵ) 7 ਅਰਬ ਡਾਲਰ ਦੇ ਹੇਠਲੇ ਪੱਧਰ ਤੋਂ ਵਧ ਕੇ 11.5 ਅਰਬ ਡਾਲਰ ਹੋ ਗਿਆ ਹੈ।
ਮੀਂਹ ਕਾਰਨ ਦੁਬਈ ਏਅਰਪੋਰਟ 'ਚ ਭਰਿਆ ਪਾਣੀ, ਏਅਰ ਇੰਡੀਆ ਦੀਆਂ 4 ਉਡਾਣਾਂ ਰੱਦ
NEXT STORY