ਇਲੁਲਿਸੈਟ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਨਾਟੋ (ਐੱਨ. ਏ. ਟੀ. ਓ.) ਸਹਿਯੋਗੀ ਡੈਨਮਾਰਕ ਦੇ ਅਰਧ-ਖੁਦਮੁਖਤਿਆਰ ਖੇਤਰ ਗ੍ਰੀਨਲੈਂਡ ’ਤੇ ਕੰਟਰੋਲ ਹਾਸਲ ਕਰਨ ਦੇ ਮਹੀਨਿਆਂ ਲੰਬੇ ਦਬਾਅ ਤੋਂ ਬਾਅਦ, ਇਥੋਂ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਆਰਕਟਿਕ ਟਾਪੂ, ਡੈਨਮਾਰਕ ਅਤੇ ਅਮਰੀਕਾ ਵਿਚਕਾਰ ਇਕ ਅਜਿਹੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਆਰਕਟਿਕ ਅਤੇ ਉੱਤਰੀ ਅਟਲਾਂਟਿਕ ਖੇਤਰਾਂ ਵਿਚ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਤਿਕੋਣਾ ਸਮਝੌਤਾ ਗ੍ਰੀਨਲੈਂਡ ਵਿਚ ਹੋਰ ਅਮਰੀਕੀ ਫੌਜੀ ਅੱਡੇ ਸਥਾਪਿਤ ਕਰਨ ਦਾ ਰਾਹ ਪੱਧਰਾ ਕਰਦਾ ਹੈ, ਜਿਸ ਨਾਲ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਟਰੰਪ ਵਲੋਂ ਵਾਰ-ਵਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਪੈਦਾ ਹੋਇਆ ਤਣਾਅ ਕਾਫ਼ੀ ਹੱਦ ਤੱਕ ਘਟ ਗਿਆ ਹੈ।
ਇਸ ਸਮਝੌਤੇ ਦਾ ਮੁੱਖ ਮਕਸਦ ਗ੍ਰੀਨਲੈਂਡ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਨੂੰ ਵਧਾਉਣਾ ਹੈ, ਜਦਕਿ ਇਸ ਸਵੈ-ਸ਼ਾਸਤੀ ਟਾਪੂ ’ਤੇ ਕੰਟਰੋਲ ਡੈਨਮਾਰਕ ਦਾ ਹੀ ਰਹੇਗਾ। ਜੇਕਰ ਗ੍ਰੀਨਲੈਂਡ ਭਵਿੱਖ ਵਿਚ ਕਦੇ ਆਜ਼ਾਦੀ ਦਾ ਰਾਹ ਚੁਣਦਾ ਹੈ, ਤਦ ਵੀ ਇਹ ਸੁਰੱਖਿਆ ਸਮਝੌਤਾ ਲਾਗੂ ਰਹੇਗਾ।
ਟਰੰਪ ਸਮਰਥਿਤ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਗਵਰਨਰ ਚੋਣ ਹਾਰੇ
NEXT STORY