ਵਾਸ਼ਿੰਗਟਨ— ਅਮਰੀਕਾ ਦੇ ਮਿਲਟਰੀ ਬੇਸ 'ਪਰਲ ਹਾਰਬਰ ਨੇਵਲ ਸ਼ਿਪਯਾਰਡ' ਵਿੱਚ ਬੁੱਧਵਾਰ ਦੁਪਹਿਰ ਸਮੇਂ ਗੋਲੀਬਾਰੀ ਹੋਈ। ਇਸ ਕਾਰਨ ਸ਼ਿਪਯਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ। ਜੁਆਇੰਟ ਬੇਸ ਪਰਲ ਹਾਰਬਰ ਵਲੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ ਕਿ ਸ਼ਿਪਯਾਰਡ ਵਿੱਚ ਗੋਲੀਬਾਰੀ ਹੋਈ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਤਕਰੀਬਨ 2.30 ਵਜੇ ਵਾਪਰਿਆ। ਸਥਾਨਕ ਮੀਡੀਆ ਮੁਤਾਬਕ ਇਸ ਘਟਨਾ 'ਚ ਦੋ ਆਮ ਵਿਅਕਤੀਆਂ ਤੇ ਹਮਲਾਵਰ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਹਵਾਈ ਵਿੱਚ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਅੱਗ ਲਗਾ ਦਿੱਤੀ ਸੀ।
ਅਮਰੀਕੀ ਨੇਵੀ ਬੇਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਦੁਪਹਿਰ ਸਮੇਂ ਗੋਲੀਬਾਰੀ ਦੀ ਖਬਰ ਮਿਲੀ ਜਿਸ ਦੇ ਬਾਅਦ ਸੁਰੱਖਿਆ ਬਲਾਂ ਨੇ ਇਸ ਦੇ ਜਵਾਬ ਵਿੱਚ ਗੋਲੀਬਾਰੀ ਕੀਤੀ। ਉਸ ਦੇ ਬਾਅਦ ਕਈ ਘੰਟੀਆਂ ਲਈ ਨੇਵਲ ਬੇਸ ਨੂੰ ਬੰਦ ਕਰ ਦਿੱਤਾ ਗਿਆ। ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਕੰਪਿਊਟਰ 'ਤੇ ਕੰਮ ਕਰ ਰਿਹਾ ਸੀ ਤੇ ਉਦੋਂ ਉਸ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਉਸ ਨੇ ਜ਼ਮੀਨ ਉੱਤੇ ਡਿੱਗੇ ਤਿੰਨ ਪੀੜਤਾਂ ਨੂੰ ਵੇਖਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇਵੀ ਦੀ ਵਰਦੀ 'ਚ ਸੀ।
ਹਿੰਦੀ ਕਵਿੱਤਰੀ ਨੂੰ ਮਿਲੀ ਸਵੀਡਨ ਦੇ ਰਾਜਾ ਤੋਂ ਨਾਈਟ ਦੀ ਉਪਾਧੀ
NEXT STORY