ਟੋਕੀਓ-ਹੈਕਰਾਂ ਨੇ ਜਾਪਾਨ ਦੀ ਇਕ ਐਕਸਚੇਂਜ ਤੋਂ 58 ਅਰਬ ਯੇਨ (ਕਰੀਬ 34 ਅਰਬ ਰੁਪਏ) ਮੁੱਲ ਦੀ ਕ੍ਰਿਪਟੋਕਰੰਸੀ ਉਡਾ ਲਈ। ਜਾਪਾਨੀ ਮੀਡੀਆ 'ਚ ਆਈਆਂ ਖਬਰਾਂ 'ਚ ਇਹ ਦਾਅਵਾ ਕੀਤਾ ਗਿਆ ਹੈ। ਕੁਆਇਨਚੈੱਕ ਐਕਸਚੇਂਜ ਨੇ ਸ਼ੁੱਕਰਵਾਰ ਨੂੰ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਉਸ ਨੇ ਐੱਨ. ਈ. ਐੱਮ. ਨਾਂ ਦੀ ਡਿਜੀਟਲ ਕਰੰਸੀ ਦੀ ਵਿਕਰੀ ਅਤੇ ਨਿਕਾਸੀ 'ਤੇ ਰੋਕ ਲਾਈ ਹੋਈ ਹੈ। ਵੈੱਬਸਾਈਟ 'ਤੇ ਅੱਗੇ ਲਿਖਿਆ ਗਿਆ ਹੈ ਕਿ ਉਸ ਨੇ ਹੋਰ ਕ੍ਰਿਪਟੋਕਰੰਸੀ ਦੀ ਡੀਲਿੰਗਸ 'ਤੇ ਵੀ ਰੋਕ ਲਾ ਦਿੱਤੀ ਹੈ।
ਇਕ ਪ੍ਰੈੱਸ ਕਾਨਫਰੰਸ 'ਚ ਕੁਆਇਨਚੈੱਕ ਦੇ ਪ੍ਰੈਜ਼ੀਡੈਂਟ ਕੋਇਚਿਰੋ ਵਾਦਾ ਨੇ ਮੁਆਫੀ ਮੰਗੀ। ਕਯੋਦੋ ਨਿਊਜ਼ ਸਰਵਿਸ ਅਨੁਸਾਰ ਵਾਦਾ ਨੇ ਕਿਹਾ ਕਿ ਕੰਪਨੀ ਵਿੱਤੀ ਸਹਾਇਤਾ ਦੀ ਮੰਗ ਕਰ ਸਕਦੀ ਹੈ। ਜਾਪਾਨੀ ਟੀ. ਵੀ. ਫੁਟੇਜ 'ਚ ਗਾਹਕਾਂ ਦੇ ਸਮੂਹ ਨੂੰ ਕੰਪਨੀ ਦੇ ਟੋਕੀਓ ਸਥਿਤ ਹੈੱਡ ਆਫਿਸ ਦੇ ਬਾਹਰ ਖੜ੍ਹਾ ਵਿਖਾਇਆ ਗਿਆ। ਏਸ਼ੀਆ 'ਚ ਖੁਦ ਨੂੰ ਬਿਟਕੁਆਇਨ ਅਤੇ ਕ੍ਰਿਪਟੋਕਰੰਸੀ ਦੀ ਸਭ ਤੋਂ ਵੱਡੀ ਐਕਸਚੇਂਜ ਦੱਸਣ ਵਾਲੇ ਕੁਆਇਨਚੈੱਕ ਦਾ ਕਹਿਣਾ ਹੈ ਕਿ ਉਸ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਆਪਣੇ ਸਿਸਟਮ 'ਚ ਗੈਰ-ਕਾਨੂੰਨੀ ਦਾਖਲੇ ਨੂੰ ਫੜਿਆ। ਇਹ ਹੈਕਿੰਗ ਸਾਲ 2014 'ਚ ਜਾਪਾਨ ਦੇ ਹੀ ਬਿਟਕੁਆਇਨ ਐਕਸਚੇਂਜ ਐੱਮ. ਟੀ. ਗੋਕਸ 'ਚ ਹੋਈ 48 ਅਰਬ ਯੇਨ ਦੀ ਹੈਕਿੰਗ ਤੋਂ ਵੱਡੀ ਹੈ।
ਕ੍ਰਿਪਟੋਕਰੰਸੀ ਨੂੰ ਰੈਗੂਲੇਟ ਕਰਨ ਨਾਲ ਵਧੇਗਾ ਲੋਕਾਂ ਦਾ ਭਰੋਸਾ : ਡਬਲਿਊ. ਈ. ਐੱਫ.
ਬਿਟਕੁਆਇਨ ਵਰਗੀਆਂ ਕ੍ਰਿਪਟੋਕਰੰਸੀਜ਼ 'ਚ ਲੋਕਾਂ ਦਾ ਭਰੋਸਾ ਵਧਾਉਣ ਲਈ ਰੈਗੂਲੇਸ਼ਨਜ਼ ਲਿਆਂਦੀ ਜਾਣੀ ਚਾਹੀਦੀ ਹੈ। ਦੁਨੀਆ ਦੇ ਕਈ ਦੇਸ਼ ਇਸ ਇਨੋਵੇਸ਼ਨ ਦਾ ਫਾਇਦਾ ਚੁੱਕਣ ਲਈ ਇਸ ਦੀ ਤਿਆਰੀ ਵੀ ਕਰ ਰਹੇ ਹਨ। ਵਰਲਡ ਇਕਾਨਮਿਕ ਫੋਰਮ (ਡਬਲਿਊ. ਈ. ਐੱਫ.) 'ਚ ਹਿੱਸਾ ਲੈਣ ਵਾਲੇ ਮਾਹਿਰਾਂ ਦਾ ਕ੍ਰਿਪਟੋਕਰੰਸੀਜ਼ ਨੂੰ ਲੈ ਕੇ ਇਹੀ ਮੰਨਣਾ ਹੈ। ਕ੍ਰਿਪਟੋਕਰੰਸੀਜ਼ ਲਈ ਨਿਯਮ ਅਜੇ ਆਪਣੇ ਸ਼ੁਰੂਆਤੀ ਦੌਰ 'ਚ ਹਨ। ਸਵੀਡਨ ਆਪਣੀ ਖੁਦ ਦੀ ਡਿਜੀਟਲ ਕਰੰਸੀ ਲਾਂਚ ਕਰਨ ਦੀ ਤਿਆਰੀ 'ਚ ਹੈ।
ਹੁਣ ਔਰਤ ਤੇ ਪੁਰਸ਼ ਕਰਨਗੇ ਇਕੋ ਟਾਇਲਟ ਦੀ ਵਰਤੋ
NEXT STORY