ਟੋਕੀਓ— ਜਾਪਾਨ 'ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਤੇ ਇਸ ਕਾਰਨ ਢਿੱਗਾਂ ਡਿੱਗ ਗਈਆਂ। ਕਈ ਘਰ ਹੜ੍ਹ ਅਤੇ ਢਿੱਗਾਂ ਦੀ ਲਪੇਟ 'ਚ ਆ ਗਏ ਅਤੇ 4 ਲੋਕ ਜ਼ਖਮੀ ਹੋ ਗਏ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਇੱਥੇ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਘਰਾਂ ਨੂੰ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਸੀ।
ਉਪ ਮੁੱਖ ਕੈਬਨਿਟ ਸੈਕੇਟਰੀ ਯਾਸੁਤੋਸ਼ੀ ਨਿਸ਼ਿਮੁਰਾ ਨੇ ਦੱਸਿਆ ਕਿ ਕਾਗੋਸ਼ਿਮਾ 'ਚ 4 ਲੋਕ ਜ਼ਖਮੀ ਹੋ ਗਏ ਪਰ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ। ਇਕ ਹੋਰ ਵਿਅਕਤੀ ਅਜੇ ਲਾਪਤਾ ਦੱਸਿਆ ਜਾ ਰਿਹਾ ਹੈ ਤੇ ਖਦਸ਼ਾ ਹੈ ਕਿ ਉਹ ਮਲਬੇ ਹੇਠ ਆ ਕੇ ਮਰ ਗਿਆ ਹੋਵੇਗਾ। ਨਿਸ਼ੀਮੁਰਾ ਨੇ ਦੱਸਿਆ ਕਿ ਕਾਗੋਸ਼ਿਮਾ 'ਚ 80 ਘਰ ਅਤੇ ਮਿਆਜ਼ਾਕੀ ਤੇ ਕੁਮਾਮੋਟੋ 'ਚ ਦੋ ਘਰ ਨੁਕਸਾਨੇ ਗਏ। ਕਾਗੋਸ਼ਿਮਾ ਸਰਕਾਰ ਦਾ ਕਹਿਣਾ ਹੈ ਕਿ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ।
ਚੀਨ 'ਚ ਭਾਰੀ ਤੂਫਾਨ, 6 ਲੋਕਾਂ ਦੀ ਮੌਤ ਤੇ 190 ਤੋਂ ਵੱਧ ਜ਼ਖਮੀ (ਵੀਡੀਓ)
NEXT STORY