ਵਾਸ਼ਿੰਗਟਨ (ਭਾਸ਼ਾ)–ਹਾਲੀਵੁੱਡ ਅਭਿਨੇਤਰੀ ਜੇਨ ਫੋਂਡਾ ਦੇ ਇਥੇ ਜਲਵਾਯੂ ਪਰਿਵਰਤਨ ਪ੍ਰਦਰਸ਼ਨ ਲਈ 5ਵੀਂ ਵਾਰ ਪੁਲਸ ਨੇ ਗ੍ਰਿਫਤਾਰ ਕੀਤਾ। ਹਾਲੀਵੁੱਡ ਦੇ ਕਲਾਕਾਰ ਨੇ ਹਾਲ ਹੀ ’ਚ ‘ਫਾਇਰ ਡ੍ਰਿਲ ਫ੍ਰਾਈਡੇ’ ਪਹਿਲ ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ ਵਾਸ਼ਿੰਗਟਨ ਡੀ. ਸੀ. ’ਚ ਜਲਵਾਯੂ ਪਰਿਵਰਤਨ ਲਈ ਹਫਤਾਵਾਰੀ ਪ੍ਰਦਰਸ਼ਨ ਕੀਤੇ ਜਾਂਦੇ ਹਨ। ਦਿ ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਫੋਂਡਾ ਨੂੰ ਹਾਰਟ ਸੀਨੇਟ ਆਫਿਸ ਬਿਲਡਿੰਗ ’ਚ 137 ਹੋਰ ਪ੍ਰਦਰਸ਼ਨਕਾਰੀਆਂ ਨਾਲ ਹਿਰਾਸਤ ’ਚ ਲਿਆ ਗਿਆ। ਆਪਣੀ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ ਹੀ ਉਸ ਦਾ 82ਵਾਂ ਜਨਮ ਦਿਨ ਸੀ। ਅਭਿਨੇਤਰੀ ਨੂੰ ਰਾਤ ਨੂੰ ਹੀ ਰਿਹਾਅ ਕਰ ਦਿੱਤਾ ਗਿਆ।
ਲੰਬੇ ਸਮੇਂ ਤੱਕ ਡਾਈਟ ਡ੍ਰਿੰਕਸ ਦੇ ਸੇਵਨ ਨਾਲ ਟਾਈਪ-2 ਡਾਇਬਿਟੀਜ਼ ਦਾ ਖਤਰਾ
NEXT STORY