ਬਜਿੰਗ- ਹਾਂਗਕਾਂਗ ਵਿਚ ਚੀਨ ਦੇ ਰਾਸ਼ਟਰੀ ਕਾਨੂੰਨ ਤਹਿਤ ਕਈ ਵਿਰੋਧੀ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੋਕਤੰਤਰ ਪੱਖੀ ਕਾਰਕੁੰਨ ਜੋਸ਼ੁਆ ਵੋਂਗ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਵਿਧਾਇਕ ਕੌਂਸਲ ਦੇ ਮੈਂਬਰਾਂ ਸਣੇ ਕਈ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋਸ਼ੁਆ ਵੋਂਗ ਨੇ ਟਵਿੱਟਰ 'ਤੇ ਲਿਖਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਐਡੀ ਚੂ, ਰੇ ਚੈਨ, ਫਰਨਾਂਡੋ ਚੇਅੰਗ, ਵੂ ਚੀ ਵਾਈ, ਐਂਡਰਿਊ ਵਾਨ, ਹੇਲੇਨਾ ਵੋਂਗ ਅਤੇ ਸਟੀਵਨ ਸ਼ਾਮਲ ਹਨ। ਹਾਂਗਕਾਂਗ ਵਿਚ ਚੀਨ ਦਾ ਦਮਨਕਾਰੀ ਵਤੀਰਾ ਜਾਰੀ ਹੈ।
24 ਸਤੰਬਰ ਨੂੰ ਹਾਂਗਕਾਂਗ ਵਿਚ ਲੋਕਤੰਤਰ ਪੱਖੀ ਅੰਦੋਲਨ ਦਾ ਚਿਹਰਾ ਰਹੇ ਜੋਸ਼ੁਆ ਵੋਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 5 ਅਕਤੂਬਰ, 2019 ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਇਕ ਜਗ੍ਹਾ 'ਤੇ ਗੈਰ ਕਨੂੰਨੀ ਤੌਰ 'ਤੇ ਇਕੱਠੇ ਕਰਨ ਦੇ ਦੋਸ਼ ਵਿਚ ਉਸ ਨੂੰ ਸਲਾਖਾਂ ਪਿੱਛੇ ਰੱਖਿਆ ਗਿਆ । ਜੇਕਰ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਹੋ ਸਕਦੀ ਹੈ। ਵੋਂਗ ਇਕ ਪੁਰਾਣੇ ਮੁਕੱਦਮੇ ਦੇ ਸਿਲਸਿਲੇ ਵਿਚ ਥਾਣੇ ਗਿਆ, ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 23 ਸਾਲਾ ਵੋਂਗ ਨੇ ਟਵਿੱਟਰ 'ਤੇ ਲਿਖਿਆ ਕਿ ਮੇਰੇ 'ਤੇ ਵੀ ਦਮਨਕਾਰੀ ਮਾਸਕ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
2019 ਵਿਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਨੇ ਆਪਣੇ ਚਿਹਰਿਆਂ 'ਤੇ ਮਾਸਕ ਪਾ ਕੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ ਸੀ। ਇਸ ਤੋਂ ਬਾਅਦ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਣ ਦੀ ਮਨਾਹੀ ਸੀ। ਇਸ ਦੀ ਉਲੰਘਣਾ ਕਰਨ 'ਤੇ ਇਕ ਸਾਲ ਦੀ ਕੈਦ ਦੀ ਵਿਵਸਥਾ ਹੈ।
ਹਾਲ ਹੀ ਵਿਚ, ਚੀਨ ਨੇ ਹਾਂਗਕਾਂਗ ਦੇ 12 ਲੋਕਤੰਤਰੀ ਕਾਰਕੁੰਨਾਂ ਨੂੰ ਵੱਖਵਾਦੀ ਕਰਾਰ ਦਿੱਤਾ। ਇਸ ਤੋਂ ਪਹਿਲਾਂ ਚੋਣਾਂ ਮੁਲਤਵੀ ਹੋਣ ਦੇ ਵਿਰੋਧ ਵਿਚ ਹਾਂਗਕਾਂਗ ਦੀਆਂ ਸੜਕਾਂ 'ਤੇ ਹੋਏ ਪ੍ਰਦਰਸ਼ਨਾਂ ਦੌਰਾਨ 289 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚੋਣਾਂ 6 ਸਤੰਬਰ ਨੂੰ ਹੋਣੀਆਂ ਸੀ ਪਰ ਇਸ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਮੀਡੀਆ ਦੇ ਬਜ਼ੁਰਗ ਜਿੰਮੀ ਲਾਈ ਨੂੰ ਵੀ ਅਗਸਤ ਵਿਚ ਚੀਨ ਦੇ ਵਿਵਾਦਤ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਹਾਂਗਕਾਂਗ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
76 ਸਾਲ ਬਾਅਦ ਦਿਸਿਆ ਅਦਭੁੱਤ ਨਜ਼ਾਰਾ, ਆਸਮਾਨ 'ਚ 'ਨੀਲਾ' ਹੋਇਆ ਚੰਨ
NEXT STORY