ਰਿਆਦ : ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਈਰਾਨ ਸਮਰਥਿਤ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਇੱਕ ਵੱਡੇ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਸ ਹਫ਼ਤੇ ਰਿਆਦ ਏਅਰਪੋਰਟ 'ਤੇ ਇਹ ਤੀਜਾ ਹਮਲਾ ਹੈ। ਹਮਲੇ ਤੋਂ ਬਾਅਦ ਸਾਊਦੀ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੰਚਾਲਨ ਨੂੰ ਆਰਜ਼ੀ (ਅਸਥਾਈ) ਤੌਰ 'ਤੇ ਰੋਕ ਦਿੱਤਾ ਹੈ।
ਮ੍ਰਿਤਕਾਂ 'ਚ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਲ
ਸਾਊਦੀ ਸਿਵਲ ਏਵੀਏਸ਼ਨ ਅਥਾਰਟੀ ਅਨੁਸਾਰ, ਮਾਰੇ ਗਏ 12 ਵਿਅਕਤੀਆਂ ਵਿੱਚ 4 ਸਾਊਦੀ ਨਾਗਰਿਕ, 2 ਬੰਗਲਾਦੇਸ਼ੀ ਨਾਗਰਿਕ ਅਤੇ ਅਮਰੀਕਾ, ਜਾਰਡਨ, ਫਲਸਤੀਨ, ਸੀਰੀਆ, ਸੂਡਾਨ ਅਤੇ ਮਿਸਰ ਦਾ 1-1 ਨਾਗਰਿਕ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਕੁੱਲ ਗਿਣਤੀ ਵਧ ਕੇ 309 ਹੋ ਗਈ ਹੈ।
ਟਰਮੀਨਲ-3 ਅਤੇ 4 ਨੂੰ ਬਣਾਇਆ ਨਿਸ਼ਾਨਾ
ਮਿਜ਼ਾਈਲ ਹਮਲੇ ਦੌਰਾਨ ਹਵਾਈ ਅੱਡੇ ਦੇ ਟਰਮੀਨਲ-3 ਦੇ ਆਸ-ਪਾਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਖੇਤਰੀ ਅਧਿਕਾਰੀਆਂ ਅਨੁਸਾਰ ਟਰਮੀਨਲ-3 ਅਤੇ ਟਰਮੀਨਲ-4 ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਮਲੇ ਤੋਂ ਬਾਅਦ ਕਈ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ, ਜਦਕਿ ਕੁਝ ਉਡਾਣਾਂ ਵਾਪਸ ਮੁੜ ਗਈਆਂ। ਏਅਰਪੋਰਟ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਜਾਂਚਣ ਦੀ ਹਦਾਇਤ ਕੀਤੀ ਹੈ।

ਇਸ ਹਫ਼ਤੇ ਦਾ ਤੀਜਾ ਹਮਲਾ
ਇਸ ਤੋਂ ਪਹਿਲਾਂ ਵੀਰਵਾਰ ਨੂੰ ਹੋਏ ਦੋ ਹਮਲਿਆਂ ਵਿੱਚ 3 ਸਾਊਦੀ ਨਾਗਰਿਕਾਂ ਦੀ ਮੌਤ ਹੋਈ ਸੀ। ਹਮਲੇ ਦੇ ਮੱਦੇਨਜ਼ਰ ਰਿਆਦ ਸਥਿਤ ਅਮਰੀਕੀ ਦੂਤਾਵਾਸ ਨੇ 10 ਅਕਤੂਬਰ ਨੂੰ ਆਪਣੇ ਨਾਗਰਿਕਾਂ ਲਈ ਸੁਰੱਖਿਆ ਚਿਤਾਵਨੀ ਜਾਰੀ ਕਰਕੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਬਾਨੀ 'ਤੇ ਵਿਅੰਗ ਪਿੱਛੋਂ ਮਸਕ ਹੋਏ ਟ੍ਰੋਲ: ਯੂਜ਼ਰਸ ਨੇ ਯਾਦ ਦਿਵਾਇਆ ਟਰੰਪ ਲਈ ਦਿੱਤਾ ਫੰਡ
NEXT STORY