ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋ ਦਿਨਾ ਯਾਤਰਾ 'ਤੇ ਮੰਗਲਵਾਰ ਨੂੰ ਸਾਊਦੀ ਅਰਬ ਜਾਣਗੇ। ਇਮਰਾਨ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਦੋ-ਪੱਖੀ ਬੈਠਕ ਕਰਨਗੇ। ਇਮਰਾਨ ਸਾਊਦੀ ਅਰਬ ਦੇ ਰਾਜਾ ਸਲਮਾਨ ਬਿਨ ਅਬਦੁੱਲਾਜ਼ੀਜ਼ ਅਤੇ ਕਰਾਊਨ ਪ੍ਰਿੰਸ ਦੇ ਸੱਦੇ 'ਤੇ ਯਾਤਰਾ 'ਤੇ ਜਾ ਰਹੇ ਹਨ।
ਪਾਕਿਸਤਾਨ ਰੇਡੀਓ ਦੀ ਰਿਪੋਰਟ ਮੁਤਾਬਕ ਇਮਰਾਨ ਪ੍ਰਿੰਸ ਸਲਮਾਨ ਨੂੰ ਵੀ ਮਿਲਣਗੇ ਅਤੇ ਬਾਅਦ ਵਿਚ ਰਾਇਲ ਕੋਰਟ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਈ ਆਯੋਜਿਤ ਸਰਕਾਰੀ ਭੋਜ ਵਿਚ ਮਹਿਮਾਨ ਨਵਾਜੀ ਕਰਨਗੇ। ਪ੍ਰਧਾਨ ਮੰਤਰੀ ਦੀ ਯਾਤਰਾ ਵਿਚ ਵਿਦੇਸ਼ ਮੰਤਰੀ ਸ਼ਾਹ ਮਹਿਮੂ ਕੁਰੈਸ਼ੀ, ਵਿੱਤ ਮੰਤਰੀ ਅਸਦ ਉਮਰ ਅਤੇ ਪ੍ਰਧਾਨ ਮੰਤਰੀ ਦੇ ਵਣਜ ਸਲਾਹਕਾਰ ਅਬਦੁੱਲ ਰੱਜਾਕ ਦਾਊਦ ਵੀ ਸ਼ਾਮਲ ਰਹਿਣਗੇ। ਇਮਰਾਨ ਖਾਨ ਪਹਿਲੀ ਵਾਰ ਸਰਕਾਰੀ ਯਾਤਰਾ 'ਤੇ ਜਾਣਗੇ ਅਤੇ ਉਹ ਮਦੀਨਾ ਜਾ ਕੇ ਦੁਆ ਵੀ ਕਰਨਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਵਫਦ ਬੁੱਧਵਾਰ ਦੀ ਸ਼ਾਮ ਨੂੰ ਆਬੂ ਧਾਬੀ ਪਹੁੰਚੇਗਾ।
ਈਰਾਨ : ਬੱਸ ਤੇ ਬਾਲਣ ਟੈਂਕਰ 'ਚ ਟੱਕਰ, 19 ਮਰੇ
NEXT STORY