ਦੁਬਈ - ਦੁਬਈ ਹੁਣ ਸੈਲਾਨੀਆਂ ਨੂੰ 30 ਦਿਨ ਦਾ ਮੁਫਤ ਸ਼ਰਾਬ ਦਾ ਲਾਇਸੰਸ (ਅਲਕੋਹਲ ਲਾਇਸੰਸ) ਦੇਵੇਗਾ। ਇਹ ਕਦਮ ਇਹ ਯਕੀਨਨ ਕਰੇਗਾ ਕਿ ਸੈਲਾਨੀਆਂ ਨੂੰ ਕਾਨੂੰਨ ਤੋੜਣ 'ਤੇ ਸਜ਼ਾ ਨਹੀਂ ਦਿੱਤੀ ਜਾਵੇਗੀ। ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ, ਮੁਫਤ ਅਲਕੋਹਲ ਲਾਇਸੰਸ ਸਿਰਫ ਗੈਰ-ਮੁਸਲਿਮ ਸੈਲਾਨੀਆਂ ਨੂੰ ਹੀ ਦਿੱਤਾ ਜਾਵੇਗਾ। ਇਨ੍ਹਾਂ ਸੈਲਾਨੀਆਂ ਦੀ ਉਮਰ 21 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
ਅਲਕੋਹਲ ਰੀਟੇਲ ਆਓਟਲੇਟ ਮੈਰੀਟਾਈਮ ਅਤ ਮਰਕੇ ਟਾਇਲ ਇੰਟਰਨੈਸ਼ਨਲ (ਐੱਮ. ਐੱਮ. ਆਈ.) ਨੇ ਆਪਣੀ ਵੈੱਬਸਾਈਟ 'ਤੇ ਇਕ ਵੱਖਰਾ ਹਿੱਸਾ ਬਣਾਇਆ ਹੈ ਜੋ ਸੈਲਾਨੀਆਂ ਨੂੰ ਲਾਇਸੰਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਦਾ ਨਿਰਦੇਸ਼ ਦਿੱਤਾ ਹੈ। ਸੈਲਾਨੀਆਂ ਨੂੰ ਆਪਣੇ ਪਾਸਪੋਰਟ ਦੇ ਨਾਲ ਕਿਸੇ ਵੀ ਐੱਮ. ਐੱਮ. ਆਈ. ਸਟੋਰ 'ਤੇ ਜਾਣਾ ਹੋਵੇਗਾ ਅਤੇ ਇਕ ਫਾਰਮ ਨੂੰ ਪੂਰਾ ਕਰਨਾ ਹੋਵੇਗਾ ਅਤੇ ਹਸਤਾਖਰ ਕਰਨੇ ਹੋਣਗੇ, ਜਿਸ ਨਾਲ ਕਿ ਪੁਸ਼ਟੀ ਹੋ ਸਕੇ ਕਿ ਖਰੀਦਦਾਰ ਇਕ ਸੈਲਾਨੀ ਹੈ।
ਇਸ ਤੋਂ ਬਾਅਦ ਸਟੋਰ ਪਾਸਪੋਰਟ ਦੇ ਨਾਲ ਇੰਟ੍ਰੀ ਸਟਾਮਪ ਦੀ ਇਕ ਕਾਪੀ ਰੱਖੇਗਾ ਅਤੇ ਹਰ ਸੈਲਾਨੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਮੌਜੂਦਾ ਸਮੇਂ 'ਚ ਦੁਬਈ ਨਿਵਾਸੀ ਵੀਜ਼ਾ ਧਾਰਕ 2 ਸਾਲ ਦੇ ਲਾਇਸੰਸ ਲਈ ਪਾਤਰ ਹਨ, ਜੋ ਉਨ੍ਹਾਂ ਦੁਕਾਨ ਤੋਂ ਸ਼ਰਾਬ ਖਰੀਦਣ ਅਤੇ ਘਰ 'ਚ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਗੋਲਡਨ ਵਿਰਸਾ ਵਲੋਂ 14 ਜੁਲਾਈ ਤੋਂ ਕਰਵਾਇਆ ਜਾ ਰਿਹੈ ਤੀਆਂ ਦੇ ਤਿਓਹਾਰ ਸਬੰਧੀ ਪ੍ਰੋਗਰਾਮ
NEXT STORY