ਟੋਕੀਓ - ਜੇਕਰ ਕੋਈ ਤੁਹਾਨੂੰ ਕਹੇ ਕਿ 2 ਖਰਬੂਜ਼ੇ ਤੁਹਾਨੂੰ ਕਰੀਬ 31 ਲੱਖ ਰੁਪਏ ਦੇ ਦਿੱਤੇ ਜਾਣਗੇ ਤਾਂ ਸ਼ਾਇਦ ਤੁਸੀਂ ਉਸ ਸਖਸ਼ ਦੀ ਗੱਲ 'ਤੇ ਯਕੀਨ ਨਾ ਕਰੋ। ਪਰ ਹਕੀਕਤ 'ਚ ਵੀ ਅਜਿਹਾ ਹੀ ਹੋਇਆ ਹੈ ਜਾਪਾਨ ਦੇ ਸ਼ਹਿਰ ਯੁਬਰੀ 'ਚ। ਸ਼ੁੱਕਰਵਾਰ ਨੂੰ ਹੋਈ ਨੀਲਾਮੀ 'ਚ ਕੈਂਟਾਲੋਪ ਕਿਸਮ ਦੇ 2 ਖਰਬੂਜ਼ੇ 50 ਲੱਖ ਯੇਨ (45,600 ਡਾਲਰ ਕਰੀਬ 31 ਲੱਖ ਭਾਰਤੀ ਰੁਪਏ) 'ਚ ਵਿਕੇ।
ਇਹ ਕੀਮਤ ਇਸ ਦੀ ਮਿਠਾਸ ਅਤੇ ਨਾਰੰਗੀ ਰੰਗ, ਗੂਦੇ ਅਤੇ ਆਕਾਰ ਨੂੰ ਲੈ ਕੇ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਖਰਬੂਜ਼ੇ ਦੇ ਗੋਲ ਆਕਾਰ ਨਾਲ ਵੀ ਉਨ੍ਹਾਂ ਦੀ ਕੀਮਤ ਵੱਧ ਜਾਂਦੀ ਹੈ। ਇਨਾਂ ਖਰਬੂਜ਼ਿਆਂ ਨੂੰ ਸਾਪੋਰੋ ਦੀ ਮੰਡੀ 'ਚ ਵੇਚਣ ਲਈ ਲਿਆਂਦਾ ਗਿਆ ਤਾਂ ਖਰੀਦਦਾਰੀ ਕਰਨ ਪਹੁੰਚੇ ਲੋਕ ਵੀ ਇਨਾਂ ਖਰਬੂਜ਼ਿਆਂ ਨੂੰ ਦੇਖ ਬੜੇ ਹੈਰਾਨ ਹੋਏ। ਹਾਲਾਂਕਿ ਇਥੇ ਇਨ੍ਹਾਂ ਦੀ ਨੀਲਾਮੀ ਸੀ ਪਰ ਇਸ ਤੋਂ ਪਹਿਲਾਂ ਖਰਬੂਜ਼ਿਆਂ ਨੂੰ 29 ਮਈ ਤੱਕ ਪ੍ਰਦਰਸ਼ਨੀ 'ਚ ਰੱਖਿਆ ਜਾਵੇਗਾ। ਸ਼ਾਨਦਾਰ ਕਿਸਮ ਦੇ ਖਰਬੂਜ਼ਿਆਂ ਦੀ ਖਰੀਦਦਾਰੀ ਇਥੇ ਕਿਸੇ ਟ੍ਰਾਫੀ ਪਾਉਣ ਤੋਂ ਘੱਟ ਨਹੀਂ ਮੰਨੀ ਜਾਂਦੀ। ਇਨ੍ਹਾਂ ਖਰਬੂਜ਼ਿਆਂ ਨੂੰ ਪ੍ਰਦਰਸ਼ਨੀ 'ਚ ਰੱਖੇ ਗਏ ਕਰੀਬ 1 ਹਜ਼ਾਰ ਖਰਬੂਜ਼ਿਆਂ 'ਚੋਂ ਚੁਣਿਆ ਗਿਆ ਹੈ।
ਹਾਂਗਕਾਂਗ ਦੇ ਹਵਾਲਗੀ ਕਾਨੂੰਨ 'ਤੇ ਯੂਰਪੀ ਸੰਘ ਨੇ ਜਤਾਇਆ ਵਿਰੋਧ, ਦੱਸਿਆ ਸੁਤੰਤਰਾਤ ਨੂੰ ਖਤਰਾ
NEXT STORY