ਜਿਨੇਵਾ : ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂ.ਐੱਨ.ਐੱਚ.ਆਰ.ਸੀ.) ਦੇ ਨੀਦਰਲੈਂਡ ਸਥਿਤ ਸਮੂਹ ਯੂਰੋਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈ.ਐੱਫ.ਐੱਸ.ਏ.ਐੱਸ.) ਨੇ ਸ਼ਿਨਜਿਆਂਗ ਵਿੱਚ ਉਈਗਰ ਮੁਸਲਿਮ ਘੱਟ ਗਿਣਤੀ ਫਿਰਕੇ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਉਈਗਰ ਨਸਲਕੁਸ਼ੀ ਦਾ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਚੀਨ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ।
ਜੇਨੇਵਾ ਵਿੱਚ UNHRC ਦੇ 51ਵੇਂ ਸੈਸ਼ਨ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਅਤੇ ਤੰਤਰ 'ਤੇ ਆਮ ਬਹਿਸ ਦੌਰਾਨ ਹਾਰੂਨ ਮਗੁੰਨਾ (ਖੋਜ ਵਿਸ਼ਲੇਸ਼ਕ EFSAS) ਨੇ ਕਿਹਾ ਕਿ ਰਿਪੋਰਟ ਵਿੱਚ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਖੁਲਾਸਾ ਹੋਇਆ ਹੈ।
ਚੀਨੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਰਿਹਾ ਹੈ। ਈ.ਐਫ.ਐਸ.ਏ.ਐਸ. ਨੇ ਇਸ ਸਮੇਂ ਦੌਰਾਨ ਚੀਨ ਨੂੰ ਉਈਗਰ ਮੁਸਲਮਾਨਾਂ ਦੀਆਂ ਧਾਰਮਿਕ ਗਤੀਵਿਧੀਆਂ ਵਿੱਚ ਦਖਲ ਦੇਣ ਅਤੇ ਤਸੀਹੇ ਦੇਣ ਲਈ ਵਿਸ਼ਵ ਪੱਧਰ 'ਤੇ ਫਿੱਟਕਾਰ ਲਗਾਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਮਗੁੰਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਰਾਦਾ ਚੀਨ 'ਤੇ ਸਿਆਸੀ ਤੌਰ 'ਤੇ ਟਿੱਪਣੀ ਕਰਨਾ ਨਹੀਂ ਹੈ।
ਉੱਤਰੀ ਕੋਰੀਆ ਨੇ ਇੱਕ ਹਫ਼ਤੇ 'ਚ ਚੌਥੀ ਵਾਰ ਕੀਤਾ ਮਿਜ਼ਾਈਲ ਪ੍ਰੀਖਣ
NEXT STORY