ਇੰਟਰਨੈਸ਼ਨਲ ਡੈਸਕ- ਪਹਿਲਾਂ 2019 'ਚ ਪੁਲਵਾਮਾ ਅਤੇ ਫ਼ਿਰ 2025 'ਚ ਪਹਿਲਗਾਮ 'ਚ ਹੋਏ ਅੱਤਵਾਦੀ ਹਮਲਿਆਂ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਪੂਰੀ ਤਰ੍ਹਾਂ ਬੰਦ ਹੈ। ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ।
'ਪਾਕਿ-ਇੰਡੀਆ ਬਿਜ਼ਨਸ ਕੌਂਸਲ' ਦੇ ਚੇਅਰਮੈਨ ਨੂਰ ਮੁਹੰਮਦ ਕਸੂਰੀ ਮੁਤਾਬਕ ਪਾਕਿਸਤਾਨ ਨੂੰ ਹੁਣ ਤੱਕ ਲਗਭਗ 40 ਅਰਬ ਅਮਰੀਕੀ ਡਾਲਰ ਦਾ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਦੋਵਾਂ ਗੁਆਂਢੀ ਮੁਲਕਾਂ ਨੂੰ ਵਪਾਰਕ ਸਬੰਧ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਿਵੇਸ਼, ਸੈਰ-ਸਪਾਟਾ ਅਤੇ ਖੇਤਰੀ ਸਹਿਯੋਗ ਦੇ ਨਵੇਂ ਰਸਤੇ ਖੁੱਲ੍ਹ ਸਕਣ।
ਪਾਕਿਸਤਾਨ ਦਾ ਫਾਰਮਾਸਿਊਟੀਕਲ ਸੈਕਟਰ ਦਵਾਈਆਂ ਦੇ ਕੱਚੇ ਮਾਲ ਲਈ ਭਾਰਤ 'ਤੇ ਨਿਰਭਰ ਸੀ। ਦੂਰ-ਦੁਰਾਡੇ ਦੇਸ਼ਾਂ ਤੋਂ ਮਹਿੰਗਾ ਕੱਚਾ ਮਾਲ ਮੰਗਵਾਉਣ ਕਾਰਨ ਢੋਆ-ਢੁਆਈ ਦਾ ਖਰਚਾ ਅਤੇ ਸਮਾਂ ਕਾਫ਼ੀ ਵਧ ਗਿਆ ਹੈ। ਜੇਕਰ ਭਾਰਤ ਤੋਂ ਇੰਪੋਰਟ ਦੁਬਾਰਾ ਸ਼ੁਰੂ ਹੁੰਦੀ ਹੈ, ਤਾਂ ਪਾਕਿਸਤਾਨ ਨੂੰ ਸਾਲਾਨਾ 2 ਤੋਂ 3 ਅਰਬ ਡਾਲਰ ਦੀ ਬਚਤ ਹੋ ਸਕਦੀ ਹੈ।
ਇਸ ਤੋਂ ਇਲਾਵਾ ਘਰੇਲੂ ਪੱਧਰ 'ਤੇ ਕਪਾਹ ਦੇ ਉਤਪਾਦਨ 'ਚ ਆਈ ਗਿਰਾਵਟ ਕਾਰਨ ਪਾਕਿਸਤਾਨੀ ਟੈਕਸਟਾਈਲ ਮਿੱਲਾਂ ਨੂੰ ਬ੍ਰਾਜ਼ੀਲ, ਮਿਸਰ, ਚੀਨ ਅਤੇ ਅਮਰੀਕਾ ਤੋਂ ਕਪਾਹ ਮੰਗਵਾਉਣੀ ਪੈ ਰਹੀ ਹੈ। ਇਸ ਨਾਲ ਪਾਕਿਸਤਾਨ 'ਤੇ ਲਗਭਗ 5 ਅਰਬ ਡਾਲਰ ਦਾ ਵਾਧੂ ਵਿੱਤੀ ਬੋਝ ਪਿਆ ਹੈ। ਕਪਾਹ ਦੀ ਖੇਤੀ ਵਿੱਚ ਘਾਟਾ ਪੈਣ ਕਾਰਨ ਪਾਕਿਸਤਾਨੀ ਕਿਸਾਨ ਹੁਣ ਗੰਨੇ ਦੀ ਖੇਤੀ ਵੱਲ ਰੁਖ਼ ਕਰ ਰਹੇ ਹਨ। ਕਸੂਰੀ ਅਨੁਸਾਰ ਕਪਾਹ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਬਿਹਤਰ ਖੇਤੀ ਨੀਤੀਆਂ ਅਤੇ ਭਾਰਤ ਨਾਲ ਸਹਿਯੋਗ ਦੀ ਲੋੜ ਹੈ।
ਆਸਟ੍ਰੇਲੀਆ 'ਚ ਵਿਆਜ ਦਰਾਂ 18 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ
NEXT STORY