ਇਸਲਾਮਾਬਾਦ— ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੇ ਹਮਲਾਵਰ ਰਵੱਈਏ ਤੇ ਭਾਰਤੀ ਫੌਜ 'ਚ ਖਤਰਨਾਕ ਹਥਿਆਰਾਂ ਦੀ ਤਾਇਨਾਤੀ ਨਾਲ ਦੱਖਣੀ ਏਸ਼ੀਆ ਦੀ ਰਣਨੀਤਕ ਸਥਿਰਤਾ ਨੂੰ ਖਤਰਾ ਪੈਦਾ ਹੋ ਗਿਆ ਹੈ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਅਲਵੀ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀ ਖੇਤਰੀ ਇਕਸਾਰਤਾ ਦੀ ਰੱਖਿਆ ਕਰਨ ਦੀ ਪਾਕਿਸਤਾਨ ਦੀ ਸਮਰੱਥਾ 'ਤੇ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ, ''ਸਾਡੇ ਗੁਆਂਢੀ ਨੂੰ ਪ੍ਰਮਾਣੂ ਤਕਨੀਕੀ ਦੀ ਸਪਲਾਈ ਤੇ ਤਕਨੀਕੀ ਫੌਜੀ ਉਪਕਰਣ ਦੇਣ 'ਚ ਕੁਝ ਦੇਸ਼ਾਂ ਵੱਲੋਂ ਭੇਦ-ਭਾਅ ਭਰੇ ਛੋਟ ਨੇ ਖੇਤਰੀ ਸੁਰੱਖਿਆ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ ਤੇ ਪ੍ਰਮਾਣੂ ਗੈਰ-ਪ੍ਰਸਾਰ ਕਾਨੂੰਨਾਂ ਦੀ ਸਾਖ ਨੂੰ ਕਮਜ਼ੋਰ ਕੀਤਾ ਹੈ।''
ਪਾਕਿਸਤਾਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤਰ 'ਚ ਰਣਨੀਤਕ ਸਥਿਰਤਾ ਬਣਾਏ ਰੱਖਣ ਤੇ ਸੰਜਮ ਅਤੇ ਜਵਾਬਦੇਹੀ ਦਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ 'ਸਰਜੀਕਲ ਸਟਰਾਇਕ' ਤੇ 'ਸੀਮਤ ਜੰਗ' ਦੀ ਚਰਚਾ ਦੀ ਸਮਝ ਲੈਣ ਦਾ ਅੰਤਰਰਾਸ਼ਟਰੀ ਭਾਈਚਾਰੇ ਦਾ ਸੱਦਾ ਦਿੱਤਾ ਤੇ ਕਿਹਾ ਕਿ ਅਜਿਹੇ ਰਵੱਈਏ ਨਾਲ ਤਣਾਅ ਵਧਦਾ ਹੈ। ਅਲਵੀ ਨੇ ਭਾਰਤ ਦਾ ਨਾਂ ਲਏ ਬਗੈਰ ਕਿਹਾ ਕਿ ਅਜਿਹੇ ਸਰਜੀਕਲ ਸਟਰਾਇਕ ਦੀ ਵਕਾਲਤ ਕਰਨ ਵਾਲੇ ਇਸ ਦੇ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ, ''ਸ਼ਾਂਤੀ ਦੇ ਸਾਡੇ ਰੂਖ ਦਾ ਜਵਾਬ ਹਮਲਾਵਰ ਤਰੀਕੇ ਨਾਲ ਦਿੱਤਾ ਗਿਆ ਹੈ।'' ਪਾਕਿਸਤਾਨੀ ਰਾਸ਼ਟਰਪਤੀ ਨੇ ਕਿਹਾ ਕਿ 1974 'ਚ ਖੇਤਰ 'ਚ ਪ੍ਰਮਾਣੂ ਦੇ ਬਾਵਜੂਦ ਉਨ੍ਹਾਂ ਦੇ ਦੇਸ਼ ਨੇ ਦੱਖਣੀ ਏਸ਼ੀਆ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਰੱਖਣ ਦੇ ਟੀਚੇ 'ਤੇ ਕੰਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ, ''ਪ੍ਰਮਾਣੂ ਗੈਰ-ਪ੍ਰਸਾਰ ਦੇ ਸਾਡੇ ਪ੍ਰਸਤਾਵ ਚੰਗੀ ਤਰ੍ਹਾਂ ਨਾਲ ਦਸਤਾਵੇਜ਼ ਬੰਦ ਕੀਤੇ ਗਏ ਹਨ।'' ਅਲਵੀ ਨੇ ਕਿਹਾ ਕਿ 1998 'ਚ ਪਾਕਿਸਤਾਨ ਦੇ ਪ੍ਰਮਾਣੂ ਪ੍ਰੀਖਣ ਨਾਲ ਦੱਖਣੀ ਏਸੀਆਈ ਦੇ ਪ੍ਰਮਾਣੂ ਹਥਿਆਰ ਮੁਕਤ ਬਣਾਉਣ ਦੀ ਸੰਭਾਵਨਾ ਖਤਮ ਹੋ ਗਈ।
ਚੀਨ ਨੇ ਵੀ ਅਮਰੀਕੀ ਚੋਣਾਂ 'ਚ ਕੀਤੀ ਦਖਲਅੰਦਾਜ਼ੀ : ਟਰੰਪ
NEXT STORY