ਮਿਲਾਨ (ਸਾਬੀ ਚੀਨੀਆ)-ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਇਕ ਭਾਰਤੀ ਵਿਅਕਤੀ ਹੁਸ਼ਿਆਰ ਸਿੰਘ ਉਮਰ 40 ਸਾਲ ’ਤੇ ਚਾਕੂਆਂ ਨਾਲ ਲਗਾਤਾਰ ਵਾਰ ਕਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਾਡ਼ਨ ਲਈ ਅੱਗ ਲਾ ਦਿੱਤੀ ਗਈ। ਇਸ ਕਤਲ ਦੇ ਸਬੰਧ ’ਚ ਇਟਲੀ ਦੀ ਪੁਲਸ ਵੱਲੋਂ ਮ੍ਰਿਤਕ ਦੇ ਨਾਲ ਰਹਿਣ ਵਾਲੇ ਉਸ ਦੇ ਹੀ ਇਕ ਸਾਥੀ ਭਾਰਤੀ ਸੰਜੇ ਨਾਂ ਦੇ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਉਸ ਤੋਂ ਲਗਾਤਾਰ ਪੁੱਛ-ਪਡ਼ਤਾਲ ਜਾਰੀ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਇਕ ਪਾਕਿਸਤਾਨੀ ਨਾਗਰਿਕ ਤੋਂ ਵੀ ਪੁੱਛ-ਪਡ਼ਤਾਲ ਕੀਤੀ ਗਈ।
ਮ੍ਰਿਤਕ ਹੁਸ਼ਿਆਰ ਸਿੰਘ ’ਤੇ ਚਾਕੂਆਂ ਦੇ ਲਗਾਤਾਰ 36 ਵਾਰ ਕੀਤੇ ਗਏ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਅੱਗ ਲਾ ਦਿੱਤੀ ਗਈ ਪਰ ਸਵੇਰੇ 6:30 ਵਜੇ ਜਦੋਂ ਘਰ ਨੇੜਿਓਂ ਲੰਘਣ ਵਾਲੇ ਕਿਸੇ ਵਿਅਕਤੀ ਨੂੰ ਲਾਸ਼ ਦੇ ਸਡ਼ਨ ਦੀ ਬਦਬੂ ਆਈ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਮ੍ਰਿਤਕ ਹੁਸ਼ਿਆਰ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਆਪਣੇ ਸਾਥੀ ਸੰਜੇ ਨਾਲ ਰਹਿਣ ਲਈ ਪਾਦੋਵਾ ਸ਼ਹਿਰ ਆਇਆ ਸੀ। ਇਸ ਕਤਲ ਪਿੱਛੇ ਕੀ ਵਜ੍ਹਾ ਹੈ। ਇਸ ਦਾ ਪਤਾ ਲਾਉਣ ਲਈ ਇਟਾਲੀਅਨ ਪੁਲਸ ਤੱਥਾਂ ਦੀ ਜਾਂਚ-ਪਡ਼ਤਾਲ ਕਰ ਰਹੀ ਹੈ।
ਟੋਰਾਂਟੋ ਦੀ ਲਾਇਬ੍ਰੇਰੀ ਵਿਚ 73 ਸਾਲ ਬਾਅਦ ਮਹਿਲਾ ਨੇ ਵਾਪਸ ਕੀਤੀ ਕਿਤਾਬ
NEXT STORY