ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਅਧਿਕਾਰੀਆਂ ਵਿਚੋਂ ਇਕ ਮਹਿਲਾ ਅਧਿਕਾਰੀ ਨੂੰ ਸਕਾਟਲੈਂਡ ਯਾਰਡ ਵਲੋਂ ਸ਼ੁਰੂ ਕੀਤੀ ਗਈ ਜਾਂਚ ਤੋਂ ਬਾਅਦ ਕੁਝ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਮਹਿਲਾ ਅਧਿਕਾਰੀ 'ਤੇ ਸ਼ਾਹੀ ਸਨਮਾਨ ਲਈ ਨਾਮਜ਼ਦ ਹੋਣ ਤੋਂ ਬਾਅਦ ਕੁਝ ਨਿਯਮਾਂ ਨੂੰ ਤੋੜਨ ਦਾ ਦੋਸ਼ ਹੈ। ਮੈਟਰੋਪੋਲਿਟਨ ਪੁਲਸ ਵਿਚ ਅਸਥਾਈ ਚੀਫ ਸੁਪਰਡੈਂਟ ਦੇ ਅਹੁਦੇ 'ਤੇ ਸੇਵਾਵਾਂ ਦੇ ਰਹੀ ਪਰਮ ਸੰਧੂ ਨੂੰ 'ਘੋਰ ਬਦਸਲੂਕੀ' ਦੀ ਜਾਂਚ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗੰਭੀਰ ਅਨੁਸ਼ਾਸਨਤਮਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਓਧਰ ਮੈਟਰੋਪੋਲਿਟਨ ਪੁਲਸ ਨੇ ਇਕ ਬਿਆਨ ਵਿਚ ਕਿਹਾ, ''ਮੈਟਰੋਪੋਲਿਟਨ ਪੁਲਸ ਦਾ ਡਾਇਰੈਕਟਰੇਟ ਆਫ ਪ੍ਰੋਫੈਸ਼ਨਲਸ ਸਟੈਂਡਰਸ (ਡੀ. ਐੱਸ. ਪੀ.) ਬ੍ਰਿਟਿਸ਼ ਸਨਮਾਨ ਨਾਮਜ਼ਦਗੀ ਪ੍ਰਕਿਰਿਆ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਦੇ ਦੋਸ਼ਾਂ ਤੋਂ ਬਾਅਦ 3 ਅਧਿਕਾਰੀਆਂ ਦੇ ਆਚਰਨ ਦੀ ਜਾਂਚ ਕਰ ਰਿਹਾ ਹੈ।'' ਜਾਂਚ ਦੌਰਾਨ ਉਨ੍ਹਾਂ ਨੂੰ ਕੁਝ ਬੰਦਿਸ਼ਾਂ ਨਾਲ ਡਿਊਟੀ ਕਰਨੀ ਪੈ ਰਹੀ ਹੈ।
ਪਾਕਿਸਤਾਨ ਚੋਣਾਂ 'ਚ ਦੱਖਣਪੰਥੀ ਧਾਰਮਿਕ ਉਮੀਦਵਾਰ ਵਧਾ ਸਕਦੇ ਨੇ ਮੁਸ਼ਕਲਾਂ
NEXT STORY