ਸੈਨ ਫ੍ਰਾਂਸੀਸਕੋ - ਅਮਰੀਕਾ ਦੇ ਕੈਲੀਫੋਰਨੀਆ ਰਾਜ ਦੀ ਪੁਲਸ ਨੇ ਭਾਰਤੀ ਮੂਲ ਦੇ ਆਈ. ਟੀ. ਪੇਸ਼ੇਵਰ ਵੱਲੋਂ ਪਿਛ ਲੇ ਮਹੀਨੇ ਕਥਿਤ ਰੂਪ ਤੋਂ ਕਤਲ ਕੀਤੇ ਗਏ ਲੋਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਦੀ ਪਛਾਣ ਦੋਸ਼ੀ ਦੀ ਪਤਨੀ ਅਤੇ 3 ਬੱਚਿਆਂ ਦੇ ਤੌਰ 'ਤੇ ਹੋਈ ਹੈ। ਸ਼ੰਕਰ ਨਾਗੱਪਾ ਹਾਂਗੁਡ (53) ਨੂੰ ਅਕਤੂਬਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਆਪਣੀ ਕਾਰ 'ਚ ਇਕ ਲਾਸ਼ ਰੱਖ ਕੇ ਉੱਤਰੀ ਕੈਲੀਫੋਰਨੀਆ ਦੇ ਇਕ ਥਾਣੇ ਲੈ ਗਿਆ ਸੀ ਅਤੇ ਇਹ ਗੱਲ ਮੰਨੀ ਸੀ ਕਿ ਉਸ ਨੇ ਆਪਣੇ ਫਲੈਟ 'ਚ 3 ਹੋਰ ਦੀ ਹੱਤਿਆ ਕਰ ਦਿੱਤੀ ਹੈ।
ਰੋਜਵਿਲ ਪੁਲਸ ਨੇ ਉਦੋਂ 4 ਮ੍ਰਿਤਕਾਂ ਦੇ ਨਾਂ ਨਹੀਂ ਦੱਸੇ ਸਨ ਪਰ ਆਖਿਆ ਸੀ ਕਿ ਚਾਰੋਂ ਸ਼ੱਕੀ ਪਰਿਵਾਰ ਦੇ ਮੈਂਬਰ ਹਨ। ਕੇ. ਸੀ. ਆਰ. ਏ. ਚੈਨਲ ਨੇ ਖਬਰ ਦਿੱਤੀ ਹੈ ਕਿ ਬੁੱਧਵਾਰ ਨੂੰ ਪਲੇਸਰ ਕਾਊਂਟੀ ਦੇ ਅਧਿਕਾਰੀਆਂ ਨੇ 4 ਮ੍ਰਿਤਕਾਂ ਦੀ ਪਛਾਣ ਹਾਂਗੁਡ ਦੀ 46 ਸਾਲਾ ਪਤਨੀ ਜਿਯੋਤੀ ਸ਼ੰਕਰ, ਉਸ ਦੇ 20 ਸਾਲ ਦੇ ਪੁੱਤਰ ਵਰੂਮ ਸ਼ੰਕਰ ਅਤੇ 12 ਸਾਲਾ ਪੁਤਰ ਨਿਸ਼ਲ ਹਾਂਗੁਡ ਅਤੇ 16 ਸਾਲ ਦੀ ਧੀ ਗੌਰੀ ਹਾਂਗੁਡ ਦੇ ਤੌਰ 'ਤੇ ਦੱਸੀ ਹੈ। ਹਾਂਗੁਡ ਨੇ ਆਪਣੀ ਪਤਨੀ, ਧੀ ਅਤੇ ਛੋਟੇ ਪੁੱਤਰ ਦੀ ਰੋਜ਼ਵਿਲੇ ਫਲੈਟ 'ਚ 7 ਅਕਤੂਬਰ ਨੂੰ ਕਥਿਤ ਰੂਪ ਤੋਂ ਹੱਤਿਆ ਕਰ ਦਿੱਤੀ ਸੀ। ਉਸ ਨੇ ਬਾਅਦ 'ਚ ਰੋਜ਼ਵਿਲੇ ਅਤੇ ਮਾਊਂਟ ਸ਼ਾਸਤਾ ਬੀਚ 'ਚ ਕਿਤੇ ਆਪਣੇ ਵੱਡੇ ਪੁੱਤਰ ਦੀ ਹੱਤਿਆ ਕਰ ਦਿੱਤੀ ਸੀ। ਉਸ ਨੇ ਮਾਊਂਟ ਸ਼ਾਸਤਾ 'ਚ ਹੀ 13 ਅਕਤੂਬਰ ਨੂੰ ਆਤਮ-ਸਮਰਪਣ ਕੀਤਾ ਸੀ।
ਟਰੰਪ ਨੇ ਹਾਂਗਕਾਂਗ 'ਚ ਲੋਕਤੰਤਰ ਸਮਰਥਕ ਬਿੱਲ 'ਤੇ ਕੀਤੇ ਹਸਤਾਖਰ
NEXT STORY