ਲੰਡਨ (ਭਾਸ਼ਾ)-ਬ੍ਰਿਟੇਨ ’ਚ ਭਾਰਤੀ ਮੂਲ ਦੀ ਇਕ ਗਰਭਵਤੀ ਔਰਤ ਦੀ ਤੀਰ ਲੱਗਣ ਕਾਰਨ ਮੌਤ ਹੋ ਗਈ। ਹਾਲਾਂਕਿ ਐਮਰਜੈਂਸੀ ’ਚ ਕੀਤੇ ਗਏ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਬਚਾਅ ਲਿਆ ਗਿਆ। ਸੋਮਵਾਰ ਨੂੰ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਹੋਏ ਇਸ ਹਮਲੇ ’ਚ ਤੀਰ ਔਰਤ ਦੇ ਪੇਟ ਨੂੰ ਚੀਰਦੇ ਹੋਏ ਦਿਲ ਤਕ ਪਹੁੰਚ ਗਿਆ ਸੀ। ਮ੍ਰਿਤਕਾ ਦੀ ਪਛਾਣ 35 ਸਾਲਾ ਦੇਵੀ ਉਨਮਥਾਲੇਗਾੜੂ ਵਜੋਂ ਹੋਈ ਹੈ।
ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ 50 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ, ਜਿਸ ਨੂੰ ਔਰਤ ਦਾ ਪਹਿਲਾ ਪਤੀ ਦੱਸਿਆ ਜਾ ਰਿਹਾ ਹੈ। ਦੇਵੀ ਉਸ ਦੇ 3 ਬੱਚਿਆਂ ਦੀ ਮਾਂ ਸੀ। ਦੇਵੀ ਨੇ ਧਰਮ ਬਦਲ ਕੇ ਇਮਤਿਆਜ਼ ਮੁਹੰਮਦ ਨਾਲ 7 ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਆਪਣਾ ਨਾਂ ਸਨਾ ਮੁਹੰਮਦ ਰੱਖ ਲਿਆ ਸੀ। ਉਸ ਦੇ ਪਹਿਲੇ ਪਤੀ ਤੋਂ 18, 14 ਅਤੇ 12 ਸਾਲ ਦੇ 3 ਬੱਚੇ ਹਨ। ਇਮਤਿਆਜ਼ ਤੋਂ ਉਸ ਦੀਆਂ ਦੋ ਕੁੜੀਆਂ 5 ਅਤੇ 2 ਸਾਲ ਦੀਆਂ ਸਨ। ਤੀਸਰੇ ਬੱਚੇ ਦਾ ਜਨਮ 4 ਹਫਤੇ ਬਾਅਦ ਹੋਣਾ ਸੀ ਪਰ ਆਪ੍ਰੇਸ਼ਨ ਰਾਹੀਂ ਬੱਚੇ ਨੂੰ ਬਚਾ ਲਿਆ ਗਿਆ।
ਜਾਣਕਾਰੀ ਮੁਤਾਬਕ ਜਦ ਦੇਵੀ 'ਤੇ ਹਮਲਾ ਹੋਇਆ ਤਾਂ ਇਮਤਿਆਜ਼ ਘਰ 'ਚ ਹੀ ਸੀ। ਦੇਵੀ ਦੇ ਦਿਲ 'ਚ ਤੀਰ ਵੱਜਣ ਕਾਰਨ ਉਸ ਦੀ ਹਾਲਤ ਗੰਭੀਰ ਸੀ। ਡਾਕਟਰਾਂ ਨੂੰ ਤੀਰ ਕੱਢਣਾ ਵਧੇਰੇ ਖਤਰਨਾਕ ਲੱਗਾ, ਇਸ ਲਈ ਉਨ੍ਹਾਂ ਪਹਿਲਾਂ ਉਸ ਦਾ ਆਪ੍ਰੇਸ਼ਨ ਕਰਕੇ ਬੱਚੇ ਨੂੰ ਬਚਾਇਆ। ਹਿਰਾਸਤ 'ਚ ਲਏ ਗਏ ਉਨਮਥਾਲੇਗਾੜੂ ਨੂੰ ਵੀਰਵਾਰ ਨੂੰ ਲੰਡਨ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਭਾਰ ਵਧਣ ਨਾਲ ਲੋਕ ਵੱਧ ਭੋਜਨ ਖਾਣਗੇ
NEXT STORY