ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਮੌਕੇ 'ਤੇ ਐਤਵਾਰ ਨੂੰ ਸ਼ਾਂਗਰੀ-ਲਾ ਹੋਟਲ 'ਚ ਹੋਏ ਧਮਾਕੇ ਦੌਰਾਨ ਭਾਰਤੀ ਨਾਗਰਿਕ ਅਕਸ਼ਤ ਸਰਾਫ ਆਪਣੀ ਪਤਨੀ ਤੇ ਬੇਟੀ ਦੇ ਨਾਲ ਉਥੇ ਹੀ ਠਹਿਰੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਹੋਟਲ 'ਚ ਹੋਏ ਧਮਾਕੇ ਤੋਂ ਬਾਅਦ ਦਾ ਅੱਖੀਂ ਦੇਖਿਆ ਹਾਲ ਬਿਆਨ ਕਰਦਿਆਂ ਇਸ ਨੂੰ 'ਭਿਆਨਕ ਦ੍ਰਿਸ਼' ਦੱਸਿਆ। ਉਨ੍ਹਾਂ ਨੇ ਕਿਹਾ ਕਿ ਹੋਟਲ 'ਚ ਮਹਿਮਾਨਾਂ ਦੇ ਸਰੀਰ 'ਤੇ ਸ਼ੀਸ਼ੇ ਦੇ ਟੁਕੜੇ ਧਸੇ ਹੋਏ ਸਨ ਤੇ ਧਾਰਮਿਕ ਪੁਸਤਕਾਂ ਤੇ ਲੋਕਾਂ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ।
ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਰਚਾਂ ਤੇ ਲਗਜ਼ਰੀ ਹੋਟਲਾਂ 'ਚ ਹੋਏ ਆਤਮਘਾਤੀ ਧਮਾਕਿਆਂ 'ਚ 290 ਲੋਕਾਂ ਦੀ ਮੌਤ ਹੋ ਗਈ ਹੈ ਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। 30 ਸਾਲਾ ਸਰਾਫ ਆਪਣੀ ਪਤਨੀ ਤੇ ਆਪਣੀ ਬੇਟੀ ਦੇ ਨਾਲ ਸ਼ਾਂਗਰੀ-ਲਾ ਹੋਟਲ 'ਚ ਠਹਿਰੇ ਹੋਏ ਸਨ। ਉਨ੍ਹਾਂ ਨੇ 25ਵੀਂ ਮੰਜ਼ਿਲ 'ਤੇ ਸਥਿਤ ਕਮਰੇ 'ਚੋਂ ਧਮਾਕੇ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਪਹਿਲੇ ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ ਤੇ ਇਸ ਤੋਂ ਬਾਅਦ ਸਾਡਾ ਕਮਰਾ ਹਿੱਲਣ ਲੱਗਿਆ। ਪਹਿਲਾਂ ਤਾਂ ਮੈਂ ਸਮਝਿਆ ਬੱਦਲ ਗਰਜੇ ਹਨ ਤੇ ਮੈਂ ਹੋਰ ਧਿਆਨ ਨਹੀਂ ਦਿੱਤਾ ਕਿਉਂਕਿ ਸ਼੍ਰੀਲੰਕਾ 'ਚ ਕੁਝ ਦੇਰ ਤੋਂ ਵਰਖਾ ਹੋ ਰਹੀ ਸੀ। ਸਰਾਫ ਨੇ ਕਿਹਾ ਕਿ ਜਦੋਂ ਦੂਜਾ ਧਮਾਕਾ ਹੋਇਆ ਤਾਂ ਮੈਨੂੰ ਕੁਝ ਗੜਬੜ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਨੇ ਆਪਣੇ-ਆਪਣੇ ਪਾਸਪੋਰਟ ਲਏ ਤੇ ਐਮਰਜੰਸੀ ਨਿਕਾਸ ਵੱਲ ਵਧੇ। ਸਰਾਫ ਨੇ ਕਿਹਾ ਕਿ ਜਦੋਂ ਅਸੀਂ ਚੌਥੀ ਮੰਜ਼ਿਲ 'ਤੇ ਪਹੁੰਚੇ ਤਾਂ ਅਸੀਂ ਪੌੜੀਆਂ 'ਤੇ ਖੂਨ ਦੇਖਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਬਾਹਰ ਆਏ ਤਾਂ ਅਸੀਂ ਬਹੁਤ ਸਾਰੀਆਂ ਐਂਬੂਲੈਂਸ ਦੇਖੀਆਂ ਤੇ ਹੋਟਲ ਦਾ ਸਟਾਫ ਜ਼ਖਮੀਆਂ ਦੀ ਮਦਦ ਕਰ ਰਿਹਾ ਸੀ। ਸਰਾਫ ਨੇ ਕਿਹਾ ਕਿ ਇਹ ਡਰਾਉਣਾ ਦ੍ਰਿਸ਼ ਸੀ।
ਉਨ੍ਹਾਂ ਕਿਹਾ ਜਦੋਂ ਮੈਂ ਜ਼ਖਮੀ ਮਹਿਮਾਨਾਂ ਨੂੰ ਦੇਖਿਆ ਤਾਂ ਉਹ ਬਹੁਤ ਗੰਭੀਰ ਲੱਗ ਰਹੇ ਸਨ। ਕੁਝ ਦੇ ਸਰੀਰ 'ਤੇ ਸ਼ੀਸ਼ੇ ਦੇ ਟੁਕੜੇ ਧਸੇ ਹੋਏ ਸਨ। ਮੈਂ ਕੁਝ ਲੋਕਾਂ ਦੇ ਕੱਪੜੇ ਵੀ ਖੂਨ ਨਾਲ ਲੱਥਪੱਥ ਸਨ। ਉਨ੍ਹਾਂ ਕਿਹਾ ਕਿ ਪੁਲਸ, ਫੌਜ ਤੇ ਐਮਰਜੰਸੀ ਸੇਵਾ ਦੇ ਕਰਮਚਾਰੀ ਪੰਜ ਮਿੰਟ ਦੇ ਅੰਦਰ ਹੀ ਪਹੁੰਚਣਾ ਸ਼ੁਰੂ ਹੋ ਗਏ ਸਨ। ਸ਼੍ਰੀਲੰਕਾ 'ਚ ਹੋਏ ਧਮਾਕਿਆਂ 'ਚ ਘੱਟ ਤੋਂ ਘੱਟ ਪੰਜ ਭਾਰਤੀਆਂ ਦੀ ਮੌਤ ਹੋ ਗਈ ਹੈ।
ਸਕਾਟਲੈਂਡ ਦੇ ਅਰਬਪਤੀ ਦੇ ਤਿੰਨ ਬੱਚੇ ਸ਼੍ਰੀਲੰਕਾ ਧਮਾਕਿਆਂ 'ਚ ਹਲਾਕ
NEXT STORY