ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਵਿਚ ਹਾਲ ਹੀ ਵਿਚ ਵਾਪਰੇ ਸਮੁੰਦਰੀ ਹਾਦਸੇ ਵਿਚ ਜਾਵਾ ਟਾਪੂ 'ਤੇ ਇਕ ਯਾਤਰੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੂਰਬੀ ਜਾਵਾ ਪੁਲਸ ਦੇ ਬੁਲਾਰੇ ਫ੍ਰੈਂਸ ਬਾਰੂੰਗ ਮੰਗੇਰਾ ਨੇ ਦੱਸਿਆ ਕਿ ਮਦੁਰਾ ਟਾਪੂ ਨੇੜੇ ਸੋਮਵਾਰ ਨੂੰ ਜਦੋਂ ਸਮਰੱਥਾ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ ਤਾਂ ਉਸ ਵਿਚ ਕਰੀਬ 50 ਲੋਕ ਸਵਾਰ ਸਨ। ਤਲਾਸ਼ ਅਤੇ ਬਚਾਅ ਦਲਾਂ ਨੇ ਮੰਗਲਵਾਰ ਸਵੇਰੇ 13 ਲਾਸ਼ਾਂ ਨੂੰ ਖੋਜਿਆ, ਜਿਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ। ਬਚਾਅ ਦਲਾਂ ਨੇ 31 ਲੋਕਾਂ ਨੂੰ ਜਿਉਂਦੇ ਬਚਾਇਆ ਹੈ। ਬਚਾਅ ਦਲ ਕਰੀਬ 3 ਲਾਪਤਾ ਲੋਕਾਂ ਦੀ ਤਲਾਸ਼ ਕਰ ਰਿਹਾ ਹੈ।
ਨਿਊਜ਼ੀਲੈਂਡ : ਗੋਲੀਬਾਰੀ ਦਾ ਵੀਡੀਓ ਸਾਂਝਾ ਕਰਨ ਵਾਲੇ ਨੂੰ ਮਿਲੀ ਸਜ਼ਾ
NEXT STORY