ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਸੁਲਾਵੇਸੀ ਵਿਚ ਐਤਵਾਰ ਨੂੰ 6.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ 37.4 ਕਿਲੋਮੀਟਰ (23 ਮੀਲ) ਦੀ ਡੂੰਘਾਈ ਵਿਚ ਸੀ। ਇਹ ਬਿਟੁੰਗ ਸ਼ਹਿਰ ਦੇ ਉੱਤਰ-ਪੂਰਬ ਵਿਚ ਸਥਿਤ ਸੀ। ਐਤਵਾਰ ਸਵੇਰੇ ਟਾਪੂ 'ਤੇ ਇਹ ਭੂਚਾਲ ਦਾ ਦੂਜਾ ਝਟਕਾ ਹੈ। ਤਿੰਨ ਘੰਟੇ ਪਹਿਲਾਂ ਪੇਂਡੋਲੋ ਸ਼ਹਿਰ ਦੇ ਉੱਤਰ-ਪੱਛਮ ਵਿਚ 5.4 ਦੀ ਤੀਬਰਤਾ ਦਾ ਝਟਕਾ ਲੱਗਾ ਸੀ। ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਅਫਰੀਕਾ 'ਚ 'ਇਡਾਈ' ਚੱਕਰਵਾਤ ਨਾਲ ਹੁਣ ਤੱਕ 700 ਲੋਕਾਂ ਦੀ ਮੌਤ, ਫੈਲੀ ਮਹਾਮਾਰੀ
NEXT STORY