ਪੈਰਿਸ— ਉੱਤਰੀ-ਪੱਛਮੀ ਫਰਾਂਸ 'ਚ ਇਕ ਉੱਚ ਸੁਰੱਖਿਆ ਵਾਲੀ ਜੇਲ 'ਚ ਦੇਸੀ ਹਥਿਆਰਾਂ ਨਾਲ ਲੈਸ ਇਕ ਕੈਦੀ ਨੇ ਦੋ ਗਾਰਡਾਂ ਨੂੰ ਬੰਧਕ ਬਣਾ ਲਿਆ। ਘਟਨਾ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਦੋਹਾਂ ਬੰਧਕਾਂ ਨੂੰ ਮੁਕਤ ਕਰਵਾ ਲਿਆ ਗਿਆ ਹੈ। ਕੈਦੀ ਨੇ ਕਾਫੀ ਸਮੇਂ ਤਕ ਦੂਜੀ ਬੰਧਕ ਮਹਿਲਾ ਨੂੰ ਫੜ ਕੇ ਰੱਖਿਆ ਅਤੇ ਉਸ ਨੂੰ ਛੁਡਾਉਣ ਲਈ ਵਿਸ਼ੇਸ਼ ਫੌਜ ਦੀ ਮਦਦ ਲਈ ਗਈ। ਅਜੇ ਫੌਜ ਨੇ ਦੱਸਿਆ ਨਹੀਂ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਮਹਿਲਾ ਗਾਰਡ ਨੂੰ ਬਚਾਇਆ ਪਰ ਇਹ ਦੱਸਿਆ ਗਿਆ ਕਿ ਕੈਦੀ ਨੇ ਆਤਮ-ਸਮਰਪਣ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਜੇਲ 'ਚ ਖਤਰਨਾਕ ਕੈਦੀ ਰਹਿੰਦੇ ਹਨ। ਪੁਲਸ ਨੇ ਦੱਸਿਆ ਕਿ ਵਿਸ਼ੇਸ਼ ਫੌਜ ਮੰਗਲਵਾਰ ਨੂੰ ਹੈਲੀਕਾਪਟਰ ਰਾਹੀਂ ਕੋਂਡੇ-ਸੁਰ-ਸਾਰਥੇ ਪੈਂਨੀਟੇਂਨਿਟਅਰੀ ਕੇਂਦਰ ਪੁੱਜੀ । ਉਨ੍ਹਾਂ ਨੇ ਦੱਸਿਆ ਕਿ ਹਥਿਆਰ ਨਾਲ ਲੈਸ ਕੈਦੀ ਨੇ ਭੋਜਨ ਦੇਣ ਗਏ ਦੋਵੇਂ ਗਾਰਡਾਂ ਨੂੰ ਬੰਧਕ ਬਣਾ ਲਿਆ ਸੀ। ਨਿਆਂ ਮੰਤਰਾਲੇ ਦੇ ਸੂਤਰ ਨੇ ਦੱਸਿਆ ਕਿ ਕੈਦੀ ਦਾ ਮਾਨਸਿਕ ਰੋਗਾਂ ਅਤੇ ਬੰਧਕ ਬਣਾਉਣ ਦਾ ਇਤਿਹਾਸ ਰਿਹਾ ਹੈ। ਉਸ ਨੂੰ ਲੁੱਟ, ਬਲਾਤਕਾਰ ਅਤੇ ਇਕ ਸਾਥੀ ਕੈਦੀ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਅਧਿਕਾਰੀਆਂ ਦੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਸਖਤ ਸਕਿਓਰਿਟੀ ਦੇ ਬਾਵਜੂਦ ਕੈਦੀ ਕੋਲ ਹਥਿਆਰ ਕਿੱਥੋਂ ਆਏ।
ਹੌਤੀ ਬਾਗੀਆਂ ਨੇ ਮਿਜ਼ਾਈਲ ਨਾਲ ਸਾਊਦੀ ਦੇ ਹਵਾਈ ਅੱਡੇ 'ਤੇ ਕੀਤਾ ਹਮਲਾ
NEXT STORY