ਲੰਡਨ (ਰਾਜਵੀਰ ਸਮਰਾ)— ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਬਲਾਤਕਾਰ ਅਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਵੱਲੋਂ ਭਾਰਤ ਫਰਾਰ ਹੋ ਜਾਣ ਦੇ ਮਾਮਲੇ ਵਿਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ਕਾਰਵਾਈ ਜਾਰੀ ਹੈ। ਜਿਸ ਤੋਂ ਪੰਜਾਬੀ ਨੇ ਇਸ ਤੋਂ ਬਚਣ ਲਈ ਦਾਅਵਾ ਕੀਤਾ ਹੈ ਕਿ ਇਹ ਜਿਣਸੀ ਸਬੰਧ ਆਪਸੀ ਸਹਿਮਤੀ ਨਾਲ ਬਣਾਏ ਗਏ ਸਨ।
28 ਸਾਲਾ ਰਮਿੰਦਰ ਸਿੰਘ ਜੋ, ਕਿ 2012 ਵਿਚ ਭਾਰਤ ਚਲਾ ਗਿਆ ਸੀ ,ਦੇ ਖਿਲਾਫ ਯੂ.ਕੇ ਵਿਚ ਦੋ ਜਿਣਸੀ ਹਮਲਿਆਂ ਅਤੇ ਇਕ ਇਰਾਦਾ ਕਤਲ ਦੇ ਦੋਸ਼ ਤਹਿਤ ਅਦਾਲਤੀ ਕਾਰਵਾਈ ਚੱਲ ਰਹੀ ਹੈ।|ਉਸ ਖਿਲਾਫ ਦੋਸ਼ ਹੈ ਕਿ ਉਸ ਨੇ ਐਡਿਨਬਰਾ ਵਿਚ ਇਕ ਔਰਤ 'ਤੇ ਗੰਭੀਰ ਜਿਣਸੀ ਹਮਲਾ ਕੀਤਾ ਸੀ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੁੱਟਮਾਰ ਕਰਕੇ ਸੜਕ 'ਤੇ ਹੀ ਛੱਡ ਗਿਆ ਸੀ, ਜਿਸ ਤੋਂ ਅਗਲੇ ਦਿਨ ਉਹ ਭਾਰਤ ਚਲਾ ਗਿਆ ਸੀ। ਇਸ 23 ਸਾਲਾ ਪੀੜਤ ਨੂੰ ਪਿਲਰਿਗ ਪਾਰਕ ਵਿਚ ਬੇਹੋਸ਼ ਪਾਇਆ ਗਿਆ ਸੀ, ਜੋ ਕਿ ਖੂਨ ਨਾਲ ਲੱਥਪੱਥ ਮਿਲੀ ਸੀ। ਇਸ ਤੋਂ ਬਾਅਦ ਰਮਿੰਦਰ ਸਿੰਘ ਖਿਲਾਫ ਜੁਲਾਈ 2012 ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰਮਿੰਦਰ ਸਿੰਘ 'ਤੇ ਇਸ ਘਟਨਾ ਤੋਂ ਇਕ ਹਫਤਾ ਪਹਿਲਾਂ ਇਕ ਹੋਰ 27 ਸਾਲਾਂ ਔਰਤ ਨਾਲ ਬਲਾਤਕਾਰ ਅਤੇ ਹਿੰਸਕ ਹਮਲਾ ਕਰਨ ਦੇ ਦੋਸ਼ ਵੀ ਦਰਜ ਹਨ।
ਰਮਿੰਦਰ ਸਿੰਘ 2009 ਵਿਚ ਵਿਦਿਆਰਥੀ ਵੀਜ਼ੇ 'ਤੇ ਪੰਜਾਬ ਤੋਂ ਸਕਾਟਲੈਂਡ ਆਇਆ ਸੀ,|ਜਿਸ ਨੇ ਹਾਸਪੀਟੈਲਿਟੀ ਦਾ ਡਿਪਲੋਮਾ ਕੀਤਾ ਹੋਇਆ ਸੀ। ਉਹ ਐਡਿਨਬਰਾ ਵਿਚ ਰੋਜਲੀਂਨ ਟੈਰੇਸ ਵਿਖੇ ਰਹਿੰਦਾ ਸੀ ਅਤੇ ਇਕ ਗੇਅ ਨਾਈਟ ਕਲੱਬ ਵਿਚ ਬਾਊਂਸਰ ਦਾ ਕੰਮ ਵੀ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਉਹ ਜਲੰਧਰ ਸ਼ਹਿਰ ਵਿਚ ਇਕ ਰੈਸਟੋਰੈਂਟ ਚਲਾਉਂਦਾ ਹੈ, ਜਿਸ ਦੀ ਗ੍ਰਿਫਤਾਰੀ ਲਈ ਨਵੰਬਰ 2012 ਵਿਚ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਉਸ ਦਾ ਨਾਮ ਇੰਟਰਪੋਲ ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿਚ ਦਰਜ ਹੈ। ਰਮਿੰਦਰ ਸਿੰਘ ਵੱਲੋਂ ਉਸ ਨੂੰ ਸਕਾਟਲੈਂਡ ਦੇ ਹਵਾਲੇ ਕੀਤੇ ਜਾਣ ਦੀ ਕਾਰਵਾਈ ਖਿਲਾਫ ਲਗਾਤਾਰ ਕੋਸ਼ਿਸ਼ ਜਾਰੀ ਹੈ, ਜਿਸ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਇਹ ਜਿਣਸੀ ਸਬੰਧ ਆਪਸੀ ਸਹਿਮਤੀ ਦਾ ਨਤੀਜਾ ਸਨ। ਰਮਿੰਦਰ ਨੂੰ 2015 ਵਿਚ ਪੱਛਮੀ ਦਿੱਲੀ ਵਿਚ ਅਲੀਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ,|ਜਿੱਥੇ ਉਹ ਕਿਸੇ ਨੂੰ ਮਿਲਣ ਲਈ ਪਹੁੰਚਿਆ ਸੀ। ਉਸ ਦੀ ਜ਼ਮਾਨਤ ਸਬੰਧੀ ਸੁਣਵਾਈ ਦੌਰਾਨ ਉਸ ਦੇ ਵਕੀਲਾਂ ਨੇ ਉਕਤ ਦਾਅਵਾ ਕੀਤਾ ਸੀ ਅਤੇ ਇਸ ਦੇ ਨਾਲ ਹੀ ਮਾਮਲੇ ਨੂੰ ਭਾਰਤ ਅਤੇ ਯੂ.ਕੇ ਦੀ ਹਵਾਲਗੀ ਸਬੰਧੀ ਸੰਧੀ ਦੇ ਤਹਿਤ ਨਾ ਆਉਣ ਦਾ ਦਾਅਵਾ ਵੀ ਕੀਤਾ ਸੀ।
ਯੂ. ਕੇ 'ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ
NEXT STORY