ਤੇਹਰਾਨ (ਭਾਸ਼ਾ): ਈਰਾਨ ਦੇ ਉੱਤਰੀ ਸੂਬੇ ਵਿਚ ਵੀਰਵਾਰ ਸਵੇਰੇ ਇਕ ਬੱਸ ਖੱਡ ਵਿਚ ਡਿੱਗ ਗਈ।ਇਸ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਆਈ.ਐੱਸ.ਐੱਨ.ਏ. ਦੇ ਮੁਤਾਬਕ ਉੱਤਰੀ ਸੂਬੇ ਮਜਾਨਦਾਰਨ ਵਿਚ ਇਹ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਉਹਨਾਂ ਵਿਚੋਂ ਕੁਝ ਦੀ ਸਥਿਤੀ ਗੰਭੀਰ ਹੈ।
ਸਮਾਚਾਰ ਏਜੰਸੀ ਨੇ ਕਿਹਾ ਹੈ ਕਿ ਬੱਸ ਦੇ ਬ੍ਰੇਕ ਵਿਚ ਗੜਬੜੀ ਕਾਰਨ ਇਹ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਈਰਾਨ ਵਿਚ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਹਰੇਕ ਸਾਲ ਹਾਦਸਿਆਂ ਵਿਚ ਕਰੀਬ 17,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਆਵਾਜਾਈ ਨਿਯਮਾਂ ਦੀ ਉਲੰਘਣਾ, ਅਸੁਰੱਖਿਅਤ ਗੱਡੀਆਂ ਅਤੇ ਐਮਰਜੈਂਸੀ ਸੇਵਾਵਾਂ ਦੀ ਕਮੀ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਜਾਂਦੀ ਹੈ।
ਤਨਮਨਜੀਤ ਸਿੰਘ ਢੇਸੀ ਨੂੰ ਕਾਰਬਿਨ ਨੇ ਪ੍ਰਮੁੱਖ ਸੰਸਦੀ ਸਕੱਤਰ ਦੇ ਤੌਰ 'ਤੇ ਕੀਤਾ ਨਿਯੁਕਤ
NEXT STORY