ਤਹਿਰਾਨ (ਏਜੰਸੀ)- ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਕਿਹਾ ਹੈ ਕਿ ਸੀਰੀਆ ਵਿਚ ਬਸਰ ਅਸਦ ਸਰਕਾਰ ਦੇ ਪਤਨ ਸਮੇਤ ਉਥੇ ਹਾਲੀਆ ਘਟਨਾਵਾਂ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਯੋਜਨਾ ਦਾ ਹਿੱਸਾ ਹਨ। ਇੱਥੋਂ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਬੁੱਧਵਾਰ ਨੂੰ ਇਹ ਖਬਰ ਦਿੱਤੀ। ਚੈਨਲ ਨੇ ਖਾਮਨੇਈ ਦੇ ਹਵਾਲੇ ਨਾਲ ਕਿਹਾ, 'ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸੀਰੀਆ ਵਿਚ ਜੋ ਕੁਝ ਹੋਇਆ ਹੈ, ਉਹ ਅਮਰੀਕੀ ਅਤੇ ਯਹੂਦੀ (ਇਜ਼ਰਾਈਲ ਦੇ ਸੰਦਰਭ ਵਿਚ) ਯੋਜਨਾ ਦਾ ਨਤੀਜਾ ਹੈ।'
ਇਹ ਵੀ ਪੜ੍ਹੋ : ਨੇਪਾਲ, ਭਾਰਤ ਨੇ ਸਹਿਯੋਗ ਵਧਾਉਣ ਲਈ ਪਹਿਲੀ ਟੂਰਿਜ਼ਮ ਮੀਟਿੰਗ ਕੀਤੀ ਆਯੋਜਿਤ
ਉਨ੍ਹਾਂ ਕਿਹਾ, 'ਸਾਡੇ ਕੋਲ ਸਬੂਤ ਹਨ ਅਤੇ ਇਹ ਸਬੂਤ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਛੱਡਦੇ।'ਖਾਮਨੇਈ ਨੇ ਕਿਸੇ ਵੀ ਦੇਸ਼ ਦਾ ਨਾਮ ਲਏ ਬਿਨਾਂ ਕਿਹਾ, 'ਸੀਰੀਆ ਦੇ ਇੱਕ ਗੁਆਂਢੀ ਦੇਸ਼ ਨੇ ਇਸ ਮਾਮਲੇ ਵਿੱਚ ਸਪੱਸ਼ਟ ਰੂਪ ਵਿੱਚ ਭੂਮਿਕਾ ਨਿਭਾਈ ਹੈ ਅਤੇ ਉਹ ਅਜਿਹਾ ਕਰਨਾ ਜਾਰੀ ਰੱਖ ਰਿਹਾ ਹੈ। ਹਰ ਕੋਈ ਇਸਨੂੰ ਦੇਖ ਸਕਦਾ ਹੈ।'
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰੀ ਗਾਜ਼ਾ ਤੱਕ ਨਹੀਂ ਪਹੁੰਚ ਪਾ ਰਹੀ ਮਾਨਵਤਾਵਾਦੀ ਸਹਾਇਤਾ, ਲੋਕ ਪਰੇਸ਼ਾਨ
NEXT STORY