ਤੇਲ ਅਵੀਵ - ਇਜ਼ਰਾਇਲ ਦੇ ਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਈਰਾਨ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਆਪਣੀ ਯੋਜਨਾ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਜ਼ਰਾਇਲੀ ਖੁਫੀਆ ਏਜੰਸੀ ਦੀ ਰਿਪੋਰਟ ਮੁਤਾਬਕ, ਈਰਾਨ ਅਗਲੇ 2 ਸਾਲ ਵਿਚ ਪ੍ਰਮਾਣੂ ਹਥਿਆਰ ਨੂੰ ਵਿਕਸਤ ਕਰ ਸਕਦਾ ਹੈ। ਇਸ ਦੇ ਲਈ ਈਰਾਨ ਨੇ ਆਪਣੇ ਪ੍ਰਮਾਣੂ ਭਰਪੂਰਤਾ ਦੇ ਕੰਮ ਨੂੰ ਤੇਜ਼ ਕੀਤਾ ਹੈ। ਦੱਸ ਦਈਏ ਕਿ ਅਮਰੀਕਾ ਦੇ ਨਾਲ ਪ੍ਰਮਾਣੂ ਕਰਾਰ ਦੇ ਟੁੱਟਣ ਤੋਂ ਬਾਅਦ ਈਰਾਨ ਨੇ ਯੂਰੇਨੀਅਮ ਭਰਪੂਰਤਾ ਦੀ ਰਫਤਾਰ ਨੂੰ ਤੇਜ਼ ਕਰ ਦਿੱਤਾ ਸੀ।
2 ਸਾਲ ਵਿਚ ਬਣਾ ਸਕਦੈ ਪ੍ਰਮਾਣੂ ਬੰਬ
ਇਜ਼ਰਾਇਲ ਨੇ ਸੰਭਾਵਨਾ ਜਤਾਈ ਹੈ ਕਿ ਈਰਾਨ 4 ਫੀਸਦੀ ਦੀ ਪੱਧਰ ਤੋਂ ਯੂਰੇਨੀਅਮ ਭਰਪੂਰਤਾ ਦੀ ਆਪਣੀ ਨੀਤੀ ਨੂੰ ਜਾਰੀ ਰੱਖਿਆ ਹੋਇਆ ਹੈ। ਰੱਖਿਆ ਮੰਤਰੀ ਬੇਨੀ ਗੈਂਟਜ ਨੂੰ ਸੌਂਪੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨ ਇਕ ਪ੍ਰਮਾਣੂ ਬੰਬ ਦੇ ਸਾਰੇ ਭਾਗਾਂ ਦੇ ਉਤਪਾਦਨ ਤੋਂ ਸਿਰਫ 6 ਮਹੀਨੇ ਦੂਰ ਹੈ ਅਤੇ ਉਹ ਅਗਲੇ 2 ਸਾਲ ਵਿਚ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ।
ਸਟ੍ਰਾਈਕ ਕਰ ਸਕਦੈ ਇਜ਼ਰਾਇਲ
ਸੂਤਰਾਂ ਮੁਤਾਬਕ, ਜੇਕਰ ਈਰਾਨ ਯੂਰੇਨੀਅਮ ਭਰਪੂਰਤਾ ਦੀ ਆਪਣੀ ਰਫਤਾਰ ਨੂੰ ਤੇਜ਼ ਕਰਦਾ ਹੈ ਉਦੋਂ ਇਜ਼ਰਾਇਲ ਨੂੰ ਪ੍ਰਤੀਕਿਰਿਆ ਦੇਣ ਦੇ ਲਈ ਆਪਣੇ ਸੰਭਾਵਿਤ ਉਪਾਅ 'ਤੇ ਵਿਚਾਰ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਇਲ ਕਿਸੇ ਵੀ ਤਰੀਕੇ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕ ਸਕਦਾ ਹੈ ਜਿਸ ਵਿਚ ਏਅਰ ਸਟ੍ਰਾਈਕ ਅਤੇ ਮਿਜ਼ਾਈਲ ਹਮਲਾ ਤੱਕ ਸ਼ਾਮਲ ਹੈ।
ਅਮਰੀਕਾ ਵਿਚ ਸੱਤਾ ਪਰਿਵਰਤਨ ਨਾਲ ਡਰਿਆ ਇਜ਼ਰਾਇਲ
ਇਜ਼ਰਾਇਲ ਦੇ ਅਧਿਕਾਰੀਆਂ ਨੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ ਇਜ਼ਰਾਇਲ ਦੇ ਪ੍ਰਤੀ ਬਹੁਤ ਸਕਾਰਾਤਮਕ ਸੀ। ਇਸ ਦੌਰਾਨ ਪਿਛਲੇ ਕਈ ਸਾਲਾਂ ਦੀ ਬਜਾਏ ਇਜ਼ਰਾਇਲ ਅਤੇ ਅਮਰੀਕਾ ਦੇ ਰੱਖਿਆ ਸਬੰਧਾਂ ਵਿਚ ਕਾਫੀ ਤੇਜ਼ੀ ਦੇਖੀ ਗਈ। ਕੁਝ ਅਧਿਕਾਰੀਆਂ ਨੂੰ ਇਹ ਡਰ ਹੈ ਕਿ ਵਾਸ਼ਿੰਗਟਨ ਵਿਚ ਸੱਤਾ ਪਰਿਵਰਤਨ ਈਰਾਨ ਖਿਲਾਫ ਸੰਘਰਸ਼ ਵਿਚ ਇਜ਼ਰਾਇਲ ਨੂੰ ਪਿੱਛੇ ਕਰ ਦੇਵੇਗਾ।
ਈਰਾਨ ਪ੍ਰਮਾਣੂ ਸਮਝੌਤੇ ਦਾ ਉਲੰਘਣ ਕਰ ਰਿਹਾ
'ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ' ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਰਿਪੋਰਟ ਵਿਚ ਆਖਿਆ ਸੀ ਕਿ ਈਰਾਨ ਪ੍ਰਮਾਣੂ ਸਮਝੌਤੇ ਦਾ ਉਲੰਘਣ ਕਰ ਰਿਹਾ ਹੈ। ਉਸ ਨੇ ਮਹੀਨਿਆਂ ਤੱਕ 2 ਥਾਂਵਾਂ 'ਤੇ ਅੰਤਰਰਾਸ਼ਟਰੀ ਦਲਾਂ ਦੇ ਨਿਰੀਖਣ ਨੂੰ ਰੋਕਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨਾਂ ਦੋਹਾਂ ਟਿਕਾਣਿਆਂ 'ਤੇ ਪ੍ਰਮਾਣੂ ਬੰਬ ਦੇ ਵਿਕਾਸ ਨਾਲ ਸਬੰਧਿਤ ਕੰਮ ਕੀਤੇ ਜਾ ਰਹੇ ਹਨ।
ਸਿੰਗਾਪੁਰ 'ਚ ਕੋਵਿਡ-19 'ਸਰਕਿਟ ਬ੍ਰੇਕਰ' ਨਿਯਮ ਤੋੜਨ 'ਤੇ ਭਾਰਤੀ ਵਿਦਿਆਰਥੀ 'ਤੇ ਜੁਰਮਾਨਾ
NEXT STORY