ਸੰਯੁਕਤ ਰਾਸ਼ਟਰ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ 'ਤੇ ਪਾਬੰਦੀਆਂ ਦੇ ਕਾਇਮ ਰਹਿਣ ਤੱਕ ਅਮਰੀਕਾ ਨਾਲ ਗੱਲਬਾਤ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਆਖਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਯਾਦਗਾਰੀ ਫੋਟੋ ਖਿਚਾਉਣ 'ਚ ਦਿਲਚਸਪੀ ਨਹੀਂ ਰੱਖਦੇ ਹਨ। ਰੂਹਾਨੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਮੈਂ ਐਲਾਨ ਕਰਨਾ ਚਾਹੁੰਦਾ ਹਾਂ ਕਿ ਪਾਬੰਦੀਆਂ ਦੇ ਤਹਿਤ ਕਿਸੇ ਵੀ ਵਾਰਤਾ ਲਈ ਸਾਡੀ ਪ੍ਰਤੀਕਿਰਿਆ ਨਕਾਰਾਤਮਕ ਹੈ।
ਜ਼ਿਕਰਯੋਗ ਹੈ ਕਿ ਕਈ ਮਹੀਨੇ ਤੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਤੋਂ ਬਿਆਨ ਆ ਰਹੇ ਸਨ ਕਿ ਅਮਰੀਕਾ, ਈਰਾਨ ਨਾਲ ਗੱਲਬਾਤ ਕਰਨ ਦੀ ਇੱਛਾ ਰੱਖਦਾ ਹੈ ਅਤੇ ਫਿਰ ਅਮਰੀਕਾ ਦੇ ਰਾਸ਼ਟਰਪਤੀ ਨੇ ਖੁਦ ਇਸ ਦਾ ਐਲਾਨ ਕੀਤਾ ਸੀ ਉਹ ਈਰਾਨ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਪਿਛਲੇ ਮਹੀਨੇ ਹੋਏ ਜੀ-7 ਸੰਮੇਲਨ 'ਚ ਪਹੁੰਚੇ ਈਰਾਨ ਦੇ ਵਿਦੇਸ਼ ਮੰਤਰੀ ਦੀ ਕਿਸੇ ਵੀ ਅਮਰੀਕੀ ਅਧਿਕਾਰੀ ਨਾਲ ਗੱਲਬਾਤ ਨਹੀਂ ਹੋਈ। ਜਿਸ ਤੋਂ ਬਾਅਦ ਹੁਣ ਈਰਾਨ ਵੱਲੋਂ ਇਹ ਬਿਆਨ ਸਾਹਮਣੇ ਆਇਆ ਕਿ ਜੇਕਰ ਪਾਬੰਦੀਆਂ ਹਟਾਈਆਂ ਜਾਣ ਉਸ ਤੋਂ ਬਾਅਦ ਹੀ ਵਾਰਤਾ ਕਰਨ ਦੀ ਕਾਰਵਾਈ ਅੱਗੇ ਵਧਾਈ ਜਾਵੇਗੀ।
ਲੁਆਇਨ ਏਅਰ ਜਹਾਜ਼ ਹਾਦਸਾ : ਬੋਇੰਗ ਹਰ ਪੀੜਤ ਨੂੰ ਦੇਵੇਗੀ 12 ਲੱਖ ਡਾਲਰ
NEXT STORY