ਬਗਦਾਦ (ਭਾਸ਼ਾ)— ਚੀਨ ਦੀ ਇਕ ਕੰਪਨੀ ਇਰਾਕ ਦੇ ਨਜਫ ਸ਼ਹਿਰ ਵਿਚ 'ਮੋਨੋ ਰੇਲ' ਦਾ ਨਿਰਮਾਣ ਕਰੇਗੀ। ਇੱਥੇ ਜਾਰੀ ਇਕ ਅਧਿਕਾਰਕ ਬਿਆਨ ਮੁਤਾਬਕ ਨਜਫ ਸਰਕਾਰ ਨਿਵੇਸ਼ ਕਮਿਸ਼ਨ ਨੇ ਇਸ ਸਬੰਧ ਵਿਚ ਮੰਗਲਵਾਰ ਨੂੰ ਚੀਨ ਦੀ ਕੰਪਨੀ ਨਾਲ ਸ਼ੁਰੂਆਤੀ ਸਮਝੌਤੇ 'ਤੇ ਦਸਤਖਤ ਕੀਤੇ। ਕਮਿਸ਼ਨ ਦੇ ਪ੍ਰਮੁੱਖ ਦੇਰਗਮ ਕੇਕੋ ਨੇ ਹਾਂਗਕਾਂਗ ਦੀ ਕੰਪਨੀ ਨਾਲ ਸ਼ਹਿਰ ਵਿਚ ਮੋਨੋ ਰੇਲ ਦੇ ਨਿਰਮਾਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ।
ਚੀਨੀ ਕੰਪਨੀ ਅਤੇ ਨਿਵੇਸ਼ ਕਮਿਸ਼ਨ ਵਿਚ ਇਸ ਪ੍ਰਾਜੈਕਟ ਦਾ ਵੇਰਵਾ ਅਤੇ ਇਸ ਨੂੰ ਪੂਰਾ ਕਰਨ ਵਿਚ ਕੰਪਨੀ ਦੀ ਸਮਰੱਥਾ ਦੇ ਬਾਰੇ ਵਿਚ ਚਰਚਾ ਦੇ ਬਾਅਦ ਬੀਤੇ ਹਫਤੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ ਸਨ। ਕੇਕੋ ਨੇ ਕਿਹਾ,''ਪ੍ਰਾਜੈਕਟ ਦਾ ਉਦੇਸ਼ ਲੋਕਾਂ ਅਤੇ ਸੈਲਾਨੀਆਂ ਨੂੰ ਸ਼ਹਿਰ ਵਿਚ ਆਵਾਜਾਈ ਦਾ ਆਰਾਮਦਾਇਕ ਅਤੇ ਤੇਜ਼ ਸਾਧਨ ਉਪਲਬਧ ਕਰਵਾਉਣਾ ਹੈ।'' ਉਨ੍ਹਾਂ ਨੇ ਚੀਨ ਦੀਆਂ ਕੰਪਨੀਆਂ ਨੂੰ ਨਜਫ ਵਿਚ ਹੋਰ ਨਿਵੇਸ਼ ਕਰਨ ਦੀ ਅਪੀਲ ਕੀਤੀ।
ਚੀਨ ਨੇ ਚੁਣੌਤੀਪੂਰਣ ਸਮੇਂ 'ਚ ਕੀਤੀ ਪਾਕਿ ਦੀ ਮਦਦ : ਕੁਰੈਸ਼ੀ
NEXT STORY