ਬਗਦਾਦ (ਭਾਸ਼ਾ): ਇਰਾਕੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਇੱਥੇ ਉੱਚ ਸੁਰੱਖਿਆ ਵਾਲੇ ਅਮਰੀਕੀ ਦੂਤਾਵਾਸ ਕੰਪਲੈਕਸ ਦੀ ਬਾਹਰੀ ਕੰਧ ਨੂੰ ਤੋੜ ਦਿੱਤਾ। ਪ੍ਰਦਰਸ਼ਨਕਾਰੀ ਹਫਤੇ ਦੇ ਅਖੀਰ ਵਿਚ ਹੋਏ ਹਵਾਈ ਹਮਲਿਆਂ ਦੌਰਾਨ ਈਰਾਨ ਸਮਰਥਕ ਲੜਾਕਿਆਂ ਦੇ ਮਾਰੇ ਜਾਣ ਨਾਲ ਨਾਰਾਜ਼ ਸਨ। ਅਮਰੀਕੀ ਸੁਰੱਖਿਆ ਬਲਾਂ ਨੇ ਭੀੜ ਨੂੰ ਖਦੇੜਨ ਲਈ ਕੰਪਲੈਕਸ ਦੇ ਅੰਦਰ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀ ਐਤਵਾਰ ਨੂੰ ਹੋਏ ਹਵਾਈ ਹਮਲਿਆਂ ਦਾ ਵਿਰੋਧ ਕਰ ਰਹੇ ਸਨ, ਜਿਸ ਹਿਜ਼ਬੁੱਲਾ ਦੇ ਕੱਟੜਪੰਥੀ ਗੁੱਟ ਦੇ ਘੱਟੋ-ਘੱਟ 25 ਲੜਾਕੇ ਮਾਰੇ ਗਏ ਸਨ।
ਅਮਰੀਕਾ ਨੇ ਇਸ ਗੁੱਟ 'ਤੇ ਅਮਰੀਕੀ ਠੇਕੇਦਾਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਇਸ ਵਿਚ ਸਾਊਦੀ ਅਰਬ ਨੇ ਇਰਾਕ ਵਿਚ ਅਮਰੀਕੀ ਬਲਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਸਾਊਦੀ ਅਰਬ ਦੀ ਪ੍ਰੈੱਸ ਏਜੰਸੀ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ,''ਸਾਊਦੀ ਅਰਬ ਇਰਾਕ ਦੇ ਅੰਦਰ ਅੱਤਵਾਦੀ ਹਮਲਿਆਂ ਦੇ ਵਧਣ ਨਾਲ ਬਹੁਤ ਚਿੰਤਤ ਹੈ, ਜਿਹਨਾਂ ਵਿਚ ਹਾਲ ਹੀ ਵਿਚ ਹਮਲਿਆਂ ਦੇ ਤਹਿਤ ਇਰਾਕ ਵਿਚ ਮੌਜੂਦ ਅਮਰੀਕੀ ਸੈਨਾਵਾਂ ਦੇ ਵਿਰੁੱਧ ਈਰਾਨੀ ਸ਼ਾਸਨ ਵੱਲੋਂ ਸਮਰਥਿਤ ਅੱਤਵਾਦੀ ਮਿਲੀਸ਼ੀਆ ਵੱਲੋਂ ਹਮਲੇ ਕੀਤੇ ਗਏ ਸਨ।'' ਇਸ ਵਿਚ ਕਿਹਾ ਗਿਆ,''ਸਾਊਦੀ ਅਰਬ ਇਹਨਾਂ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦਾ ਹੈ। ਅੱਤਵਾਦੀ ਮਿਲੀਸ਼ੀਆ ਵੱਲੋਂ ਕੀਤੇ ਗਏ ਇਹ ਹਮਲੇ ਇਰਾਕ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਦੇ ਹਨ ਅਤੇ ਇਸ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਦੇ ਹਨ।''
ਸ਼ਾਨਦਾਰ ਆਤਿਸ਼ਬਾਜ਼ੀ ਨਾਲ ਨਿਊਜ਼ੀਲੈਂਡ 'ਚ ਸ਼ੁਰੂ ਹੋਇਆ ਨਵੇਂ ਸਾਲ ਦਾ ਜਸ਼ਨ (ਤਸਵੀਰਾਂ ਤੇ ਵੀਡੀਓ)
NEXT STORY