ਡਬਲਿਨ (ਭਾਸ਼ਾ)— ਆਇਰਲੈਂਡ ਵਿਚ ਸ਼ੁੱਕਰਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇੱਥੋਂ ਦੀਆਂ ਚੋਣਾਂ ਵਿਚ ਮੁੱਖ ਮੁੱਦਾ ਬ੍ਰੈਗਜ਼ਿਟ ਸੰਕਟ ਬਣਿਆ ਹੋਇਆ ਹੈ। ਆਇਰਲੈਂਡ ਦੀਆਂ ਸਰਹੱਦਾਂ ਬ੍ਰਿਟਿਸ਼ ਪ੍ਰਸ਼ਾਸਿਤ ਉੱਤਰੀ ਆਇਰਲੈਂਡ ਨਾਲ ਮਿਲਦੀਆਂ ਹਨ ਅਤੇ ਇਸ ਦਾ ਅਸਰ ਇੱਥੋਂ ਦੀ ਰਾਜਨੀਤੀ 'ਤੇ ਦੇਖਿਆ ਜਾ ਸਕਦਾ ਹੈ।
ਆਇਰਲੈਂਡ ਦੀ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਯੂਰਪੀ ਪ੍ਰਾਜੈਕਟ ਵਿਚ ਆਪਣੀ ਜਗ੍ਹਾ ਮਜ਼ਬੂਤ ਬਣਾਉਣ ਲਈ ਜੰਮ ਕੇ ਪ੍ਰਚਾਰ ਕੀਤਾ ਹੈ। ਸ਼ੁੱਕਰਵਾਰ ਨੂੰ ਚੈਕ ਗਣਰਾਜ ਵਿਚ ਵੀ 2 ਦਿਨੀਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਇਸ ਮੁੱਦੇ ਨੂੰ ਲੈ ਕੇ ਅਸਤੀਫਾ ਦੇਣ ਦੀ ਕਗਾਰ 'ਤੇ ਹੈ।
ਕੈਲੀਫੋਰਨੀਆ ਸੂਬੇ ਦੀ ਮੀਟਿੰਗ 'ਚ ਪੰਜਾਬੀ ਭਾਸ਼ਾ ਬਾਰੇ ਹੋਏ ਵਿਚਾਰ ਵਟਾਂਦਰੇ
NEXT STORY