ਪੈਰਿਸ (ਭਾਸ਼ਾ)— ਇਸਲਾਮੀ ਵਿਦਵਾਨ ਤਾਰਿਕ ਰਮਦਾਨ ਦਾ ਬਲਾਤਕਾਰ ਪੀੜਤਾ ਮਹਿਲਾ ਨਾਲ ਫਰਾਂਸ ਦੀ ਇਕ ਅਦਾਲਤ ਵਿਚ 8 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਆਹਮੋ-ਸਾਹਮਣਾ ਕਰਵਾਇਆ ਗਿਆ। ਇੱਥੇ ਦੱਸ ਦਈਏ ਕਿ ਰਮਦਾਨ 7 ਮਹੀਨੇ ਤੋਂ ਹਿਰਾਸਤ ਵਿਚ ਹੈ ਅਤੇ ਉਸ ਨੇ ਜਮਾਨਤ ਲਈ ਐਪਲੀਕੇਸ਼ਨ ਦਿੱਤੀ ਹੈ। ਬੀਤੇ ਸਾਲ 'ਮੀ ਟੂ' ਮੁਹਿੰਮ ਦੇ ਤਹਿਤ ਰਮਦਾਨ ਵਿਰੁੱਧ ਬਲਾਤਕਾਰ ਦੇ ਦੋਸ਼ ਸਾਹਮਣੇ ਆਏ ਸਨ, ਜਿਸ ਮਗਰੋਂ ਉਸ ਨੂੰ ਆਰਕਸਫੋਰਡ ਯੂਨੀਵਰਸਿਟੀ ਵਿਚ ਪ੍ਰੋਫੈਸਰ ਦਾ ਅਹੁਦਾ ਛੱਡਣਾ ਪਿਆ ਸੀ।
ਅਕਸਰ ਟੀ.ਵੀ. 'ਤੇ ਟਿੱਪਣੀਕਾਰ ਦੇ ਰੂਪ ਵਿਚ ਦਿਸਣ ਵਾਲਾ ਰਮਦਾਨ ਸਵਿਟਜ਼ਰਲੈਂਡ ਦਾ ਨਾਗਰਿਕ ਹੈ। ਉਸ ਦੇ ਦਾਦਾ ਨੇ ਮਿਸਰ ਵਿਚ ਮੁਸਲਿਮ ਬ੍ਰਦਰਹੁੱਡ ਦਾ ਗਠਨ ਕੀਤਾ ਸੀ। ਫਰਵਰੀ ਵਿਚ ਉਸ 'ਤੇ ਦੋਸ਼ ਲੱਗੇ ਸਨ ਕਿ ਉਸ ਨੇ ਸਾਲ 2009 ਅਤੇ ਸਾਲ 2012 ਵਿਚ ਹੋਟਲਾਂ ਵਿਚ ਦੋ ਔਰਤਾਂ ਦਾ ਬਲਾਤਕਾਰ ਕੀਤਾ। ਸਥਾਨਕ ਮੀਡੀਆ ਵਿਚ ਐਤਵਾਰ ਨੂੰ ਆਈਆਂ ਖਬਰਾਂ ਮੁਤਾਬਕ ਸਵਿਸ ਵਕੀਲਾਂ ਨੇ ਰਮਦਾਨ ਵੱਲੋਂ ਸਾਲ 2008 ਵਿਚ ਜੈਨੇਵਾ ਦੇ ਇਕ ਹੋਟਲ ਵਿਚ ਇਕ ਔਰਤ ਦਾ ਬਲਾਤਕਾਰ ਕਰਨ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ। ਬੁੱਧਵਾਰ ਨੂੰ ਅਦਾਲਤ ਵਿਚ ਉਸ ਦਾ ਆਹਮੋ-ਸਾਹਮਣਾ ਇਕ ਪੀੜਤਾ ਨਾਲ ਕਰਵਾਇਆ ਗਿਆ, ਜਿਸ ਨੇ ਦੋਸ਼ ਲਗਾਇਆ ਕਿ ਰਮਦਾਨ ਨੇ ਸਾਲ 2009 ਵਿਚ ਫਰਾਂਸ ਦੇ ਸ਼ਹਿਰ ਲਿਓਨ ਵਿਚ ਉਸ 'ਤੇ ਹਮਲਾ ਕੀਤਾ।
ਇਹ ਜਾਪਾਨੀ ਅਰਬਪਤੀ ਹੋਵੇਗਾ ਚੰਦਰਮਾ ਦੀ ਸੈਰ ਕਰਨ ਵਾਲਾ ਪਹਿਲਾ ਆਮ ਵਿਅਕਤੀ
NEXT STORY