ਯੇਰੂਸ਼ਲਮ (ਭਾਸ਼ਾ)— ਇਜ਼ਰਾਇਲੀ ਰੱਖਿਆ ਬਲਾਂ (ਆਈ.ਡੀ.ਐੱਫ.) ਨੇ ਸੀਰੀਆ ਦੀ ਸਰਹੱਦ ਨੇੜੇ ਸਥਿਤ ਦੇਸ਼ ਦੇ ਇਕੋਇਕ ਸਕੀ ਰਿਜ਼ੋਰਟ ਮਾਊਂਟ ਹਰਮੋਨ ਨੂੰ ਸੋਮਵਾਰ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਆਈ.ਡੀ.ਐੱਫ. ਨੇ ਸੋਮਵਾਰ ਨੂੰ ਕਿਹਾ ਕਿ ਸੀਰੀਆ ਦੇ ਗੁਆਂਢੀ ਦੇਸ਼ ਈਰਾਨੀ ਬਲਾਂ ਵਿਰੁੱਧ ਵੱਡੇ ਪੱਧਰ 'ਤੇ ਸ਼ੁਰੂ ਕੀਤੇ ਗਏ ਹਮਲਿਆਂ ਦੇ ਬਾਅਦ ਇਜ਼ਰਾਇਲ ਨੇ ਸੈਲਾਨੀਆਂ ਲਈ ਮਾਊਂਟ ਹਰਮੋਨ ਸਕੀ ਰਿਜ਼ੋਰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਆਈ.ਡੀ.ਐੱਫ. ਨੇ ਟਵੀਟ ਕੀਤਾ,''ਸਥਿਤੀ ਦਾ ਮੁਲਾਂਕਣ ਕਰਨ ਦੇ ਬਾਅਦ ਫੈਸਲਾ ਲਿਆ ਗਿਆ ਕਿ ਹਰਮੋਨ ਰਿਜ਼ੋਰਟ ਨੂੰ ਅੱਜ ਸੈਲਾਨੀਆਂ ਲਈ ਨਹੀਂ ਖੋਲ੍ਹਿਆ ਜਾਵੇਗਾ।'' ਉਂਝ ਇਜ਼ਰਾਇਲ ਨੇ ਸੀਰੀਆ ਸਰਹੱਦ ਦੇ ਆਲੇ-ਦੁਆਲੇ ਦੇ ਖੇਤਰ ਵਿਚ ਕੋਈ ਵਾਧੂ ਮਿਲਟਰੀ ਸਾਵਧਾਨੀ ਨਹੀਂ ਵਰਤੀ ਹੈ।
ਥੈਰੇਸਾ ਮੇਅ ਨੇ ਬ੍ਰੈਗਜ਼ਿਟ 'ਤੇ ਆਪਣੀ ਦੂਜੀ ਯੋਜਨਾ ਕੀਤੀ ਪੇਸ਼
NEXT STORY