ਰੋਮ(ਕੈਂਥ)- ਜਿਸ ਤਰ੍ਹਾਂ ਭਾਰਤ ਵਿਚ ਕੋਵਿਡ-19 ਦੇ ਕਹਿਰ ਨਾਲ ਹਰ ਪਾਸੇ ਮਾਤਮ ਛਾਇਆ ਹੋਇਆ ਹੈ, ਉਸੇ ਤਰ੍ਹਾਂ ਹੀ ਕੋਵਿਡ -19 ਦੀ ਦੂਜੀ ਲਹਿਰ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਨਿਰੰਤਰ ਆਪਣਾ ਸ਼ਿਕਾਰ ਬਣਾਉਂਦੀ ਜਾ ਰਹੀ ਹੈ, ਜਿਸ ਕਾਰਨ ਸਥਾਨਕ ਪ੍ਰਸ਼ਾਸਨ ਬਹੁਤ ਹੀ ਚਿੰਤਤ ਹੈ। ਸਰਕਾਰ ਵੱਲੋਂ ਦੇਸ਼ ਨੂੰ ਕੋਵਿਡ ਮੁਕਤ ਕਰਨ ਲਈ ਵਿਸ਼ੇਸ਼ ਕੋਵਿਡ-19 ਟੈਸਟ ਦੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਵਿਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਨੇੜੇ ਬੇਲਾਫਾਰਨੀਆ ਵਿਖੇ ਮੁਫ਼ਤ ਵਿਸ਼ੇਸ ਕੋਵਿਡ ਜਾਂਚ ਕੈਂਪ ਲਾਤੀਨਾ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ, ਜਿਸ ਵਿਚ ਬੇਲਾਫਾਰਨੀਆਂ ਤੋਂ ਇਲਾਵਾ ਸਬਾਊਦੀਆ, ਪੁਨਤੀਨੀਆ, ਬੋਰਗੋ ਵੋਦਿਸ, ਬੋਰਗੋ ਗਰਾਪਾ ਤੇ ਲਾਤੀਨਾ ਆਦਿ ਇਲਾਕੇ ਤੋਂ 450 ਉਪਰ ਭਾਰਤੀਆਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ।
ਇਹ ਵੀ ਪੜ੍ਹੋ : ਭਾਰਤ ਤੋਂ ਰੋਮ ਪੁੱਜੀ ਫਲਾਈਟ 'ਚ 23 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਇਟਲੀ ਪ੍ਰਸ਼ਾਸਨ ਦੀ ਉੱਡੀ ਨੀਂਦ
ਇਸ ਕੈਂਪ ਵਿਚ 87 ਭਾਰਤੀ ਲੋਕ ਕੋਵਿਡ-19 ਪਾਜ਼ੇਟਿਵ ਪਾਏ ਗਏ, ਜਿਹਨਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਭਾਰਤੀ ਲੋਕਾਂ ਦਾ ਇੰਨੀ ਵੱਡੀ ਤਦਾਦ ਵਿਚ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਤੇਜ਼ੀ ਨਾਲ ਹਾਲਤਾਂ ਨੂੰ ਕਾਬੂ ਵਿਚ ਕਰਨ ਲਈ ਇਹਨਾਂ ਸਭ ਮਰੀਜ਼ਾਂ ਨੂੰ ਹਾਲ ਦੀ ਘੜ੍ਹੀ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ ਪਰ ਜਲਦ ਹੀ ਇਹਨਾਂ ਨੂੰ ਜ਼ਿਲ੍ਹਾ ਹੈੱਡ ਕੁਆਟਰ ਲਾਤੀਨਾ ਵਿਚ ਇਕ ਵਿਸ਼ੇਸ਼ ਪ੍ਰਬੰਧ ਹੇਠ ਕੈਂਪ ਵਿਚ ਵੱਖਰਾ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਨੂੰ 2.4 ਮਿਲੀਅਨ ਡਾਲਰ ਦੀ ਮਦਦ ਦੇਵੇਗਾ ਨਾਰਵੇ
ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਕੈਂਪ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਐਂਨ.ਆਰ.ਸਭਾ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਨੇ ਦਿੰਦਿਆਂ ਕਿਹਾ ਕਿ ਕੋਵਿਡ -19 ਨੂੰ ਖ਼ਤਮ ਕਰਨ ਲਈ ਇਲਾਕੇ ਦਾ ਭਾਰਤੀ ਭਾਈਚਾਰਾ ਸਥਾਨਕ ਪ੍ਰਸ਼ਾਸਨ ਦੀ ਆਪਣੀ ਨੈਤਿਕ ਜਿੰਮੇਵਾਰੀ ਸਮਝਦਾ ਹੋਇਆ ਦਿਲੋਂ ਮਦਦ ਕਰੇ ਤਾਂ ਜੋ ਜਲਦ ਇਸ ਮਹਾਮਾਰੀ ਤੋਂ ਨਿਜਾਤ ਪਾਈ ਜਾ ਸਕੇ। ਇਲਾਕੇ ਵਿਚ ਭਾਰਤੀ ਲੋਕਾਂ ਦਾ ਅਕਸ ਬਹੁਤ ਹੀ ਵਧੀਆ ਹੈ ਤੇ ਇਟਾਲੀਅਨ ਲੋਕ ਇਹਨਾਂ ਨੂੰ ਮਿਹਨਤਕਸ਼ ਤੇ ਇਮਾਨਦਾਰ ਲੋਕਾਂ ਵਜੋਂ ਜਾਣਦੇ ਹਨ। ਭਾਰਤੀ ਲੋਕ ਕੋਰੋਨਾ ਪ੍ਰਤੀ ਨਾ ਸਮਝੀ ਵਰਤ ਕੇ ਜਿੱਥੇ ਆਪਣੇ ਭੱਵਿਖ ਨਾਲ ਖਿਲਵਾੜ ਕਰ ਰਹੇ ਹਨ, ਉੱਥੇ ਹੀ ਇਟਾਲੀਅਨ ਕਾਨੂੰਨ ਦੀ ਉਲੰਘਣਾ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ
ਜਿਹੜੇ ਭਾਰਤੀ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਉਪਰ ਮਨੁੱਖੀ ਬੰਬ ਵਾਂਗ ਕੰਮ ਕਰਨ ਦਾ ਕੇਸ ਦਰਜ ਹੋ ਸਕਦਾ ਹੈ ਜਿਸ ਕਾਰਨ ਉਹਨਾਂ ਦੇ ਪੇਪਰਾਂ ਨੂੰ ਵੀ ਦਿੱਕਤ ਆ ਸਕਦੀ ਹੈ। ਸਥਾਨਕ ਪ੍ਰਸ਼ਾਸਨ ਨੇ ਪਿਛਲੇ ਦਿਨਾਂ ਵਿਚ ਭਾਰਤ ਤੋਂ ਆਉਣ ਵਾਲੇ ਸਭ ਭਾਰਤੀਆਂ ਨੂੰ ਘਰ ਵਿਚ 14 ਦਿਨ ਲਈ ਇਕਾਂਤਵਾਸ ਹੋਣ ਲਈ ਉਚੇਚੇ ਤੌਰ 'ਤੇ ਕਿਹਾ ਹੈ ਤੇ ਜੇਕਰ ਕਿਸੇ ਨੂੰ ਇਸ ਦੌਰਾਨ ਕੋਈ ਸਰੀਰਕ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਬਿਨਾਂ ਦੇਰ ਕੀਤੇ ਆਪਣੇ ਡਾਕਟਰ ਨੂੰ ਸੰਪਰਕ ਕਰੇ। ਭਾਰਤੀ ਲੋਕਾਂ ਵਿਚ ਕੋਰੋਨਾ ਮਰੀਜ਼ ਵੱਧਣ ਕਾਰਨ ਲਾਤੀਨਾ ਪ੍ਰਸ਼ਾਸਨ ਵੱਲੋਂ ਹੋਰ ਵੀ ਕੋਰੋਨਾ ਜਾਂਚ ਕੈਂਪ ਜਲਦ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ 5 ਮਈ ਤੋਂ ਘਰੇਲੂ ਉਡਾਣ ਸੇਵਾ ’ਤੇ ਪਾਬੰਦੀ ਲਗਾਉਣ ਦੀ ਕੀਤੀ ਸਿਫਾਰਿਸ਼
NEXT STORY