ਰੋਮ— ਇਟਲੀ ਦੇ ਲੀਗੁਰੀਆ ਖੇਤਰ 'ਚ ਭਿਆਨਕ ਹੜ੍ਹ ਕਾਰਨ ਹਾਈਵੇਅ 'ਤੇ ਇਕ ਪੁਲ ਡਿੱਗ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਇਲਾਵਾ ਉੱਤਰੀ ਖੇਤਰ ਪਿਡਮਾਂਟ 'ਚ ਨਦੀ ਦੇ ਵਧੇ ਜਲਪੱਧਰ 'ਚ ਇਕ ਵਾਹਨ ਦੇ ਵਹਿ ਜਾਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਫਾਇਰ ਫਾਈਟਰ ਵਿਭਾਗ ਮੁਤਾਬਕ ਹਾਦਸਾ ਏ6 ਹਾਈਵੇਅ 'ਤੇ ਵਾਪਰਿਆ। ਇਸ ਤੋਂ ਪਹਿਲਾਂ ਇਸ ਹਾਈਵੇਅ 'ਤੇ ਇਕ ਪੁਲ ਡਿੱਗਣ ਦੀ ਘਟਨਾ 'ਚ ਸਾਲ 2018 'ਚ 43 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਵਾਪਰੇ ਇਸ ਹਾਦਸੇ 'ਚ ਕਿੰਨੇ ਵਾਹਨ ਲਪੇਟ 'ਚ ਆਏ, ਉਸ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਜਾ ਸਕੀ ਹੈ। ਹੈਲੀਕਾਪਟਰ ਦੀ ਮਦਦ ਨਾਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਸ਼ੁਰੂ ਹੋਣ 'ਤੇ ਤਨਮਨਜੀਤ ਤੇ ਸੰਮੀਪ ਸਿੰਘ ਦਾ ਸਨਮਾਨ
NEXT STORY